ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਲਕੇ ਦੇ ਪਿੰਡਾਂ ਦੀ ਤਰੱਕੀ ਦਾ ਨਵਾਂ ਦੌਰ ਸ਼ੁਰੂ: ਘੁੰਮਣ

ਵਿਧਾਇਕ ਨੇ ਪੰਚਾਇਤਾਂ ਨੂੰ ਗ੍ਰਾਟਾਂ ਦੇ ਪ੍ਰਵਾਨਗੀ ਪੱਤਰ ਵੰਡੇ
ਸਰਪੰਚਾਂ ਨੂੰ ਗ੍ਰਾਂਟਾਂ ਦੀ ਪ੍ਰਵਾਨਗੀ ਪੱਤਰ ਸੌਂਪਦੇ ਹੋਏ ਵਿਧਾਇਕ ਘੁੰਮਣ। 
Advertisement

ਭਗਵਾਨ ਦਾਸ ਸੰਦਲ

ਦਸੂਹਾ, 14 ਜੂਨ

Advertisement

ਇਥੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਹਲਕੇ ਦੀਆਂ 5 ਪੰਚਾਇਤਾਂ ਨੂੰ ਗ੍ਰਾਂਟਾਂ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ ਹਨ। ਵਿਧਾਇਕ ਘੁੰਮਣ ਵੱਲੋਂ ਪਿੰਡ ਮੀਰਪੁਰ ਨੂੰ 2 ਲੱਖ, ਬੋਦਲ ਨੂੰ 2 ਲੱਖ, ਗੱਗ ਜੱਲੋ ਨੂੰ 4 ਲੱਖ, ਸੰਸਾਰਪੁਰ ਨੂੰ 2 ਲੱਖ ਅਤੇ ਨਵਾਂ ਬੱਡਲਾ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ। ਵਿਧਾਇਕ ਘੁੰਮਣ ਨੇ ਦੱਸਿਆ ਕਿ ਇਹ ਸਿਰਫ ਸ਼ੁਰੂਆਤ ਹੈ, ਬਹੁਤ ਜਲਦ ਹੋਰ ਪਿੰਡਾਂ ਲਈ ਵੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਤਰੱਕੀ ਦਾ ਕੰਮ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ, ਜਿਸ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਤੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ, ਜੋ ਪਿੰਡਾਂ ਦੇ ਵਾਤਾਵਰਨ ਨੂੰ ਸਾਫ ਰੱਖਣ ਲਈ ਇਕ ਅਹਿਮ ਕਦਮ ਹੈ। ਇਸ ਮੌਕੇ ਸੰਦੀਪ ਸਿੰਘ ਢਿਲੋ, ਸਰਪੰਚ ਹਰਜਿੰਦਰ ਸਿੰਘ ਬੋਦਲ, ਸਰਪੰਚ ਸ਼ਾਰਧਾ ਦੇਵੀ ਸੰਸਾਰਪੁਰ, ਸਰਪੰਚ ਸ਼ਾਮ ਲਾਲ ਬੱਡਲਾ, ਸਰਪੰਚ ਦਿਨੇਸ਼ਪਾਲ ਲਾਡੀ ਗੱਗ ਜੱਲੋ, ਸਰਪੰਚ ਅਵਤਾਰ ਸਿੰਘ ਗੋਗਾ, ਜਗਦੀਪ ਸੰਸਾਰਪੁਰ, ਸਤਪਾਲ ਸੱਤਾ ਸਰਪੰਚ, ਦਵਿੰਦਰ ਸਿੰਘ, ਜਸਵੀਰ ਸਿੰਘ, ਲਾਡੀ ਵਿਰਕ ਸਰਪੰਚ, ਪਰਮਿੰਦਰ ਸਿੰਘ ਅਤੇ ਅਵਤਾਰ ਮਿਨਹਾਸ ਮੌਜੂਦ ਸਨ।

 

Advertisement
Show comments