ਗੈਂਗਸਟਰਾਂ ਕੋਲੋਂ 6 ਪਿਸਤੌਲ ਬਰਾਮਦ
ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਵਿੱਚ ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲੜੀ ਵਿਰੁੱਧ ਕਾਰਵਾਈ ਵਿੱਚ ਕਰਦਿਆਂ ਜਲੰਧਰ ਪੁਲੀਸ ਨੇ ਛੇ ਹੋਰ ਪਿਸਤੌਲ (.32 ਬੋਰ) ਬਰਾਮਦ ਕੀਤੇ ਹਨ। ਸ੍ਰੀ ਯਾਦਵ ਨੇ...
Advertisement
ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਵਿੱਚ ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲੜੀ ਵਿਰੁੱਧ ਕਾਰਵਾਈ ਵਿੱਚ ਕਰਦਿਆਂ ਜਲੰਧਰ ਪੁਲੀਸ ਨੇ ਛੇ ਹੋਰ ਪਿਸਤੌਲ (.32 ਬੋਰ) ਬਰਾਮਦ ਕੀਤੇ ਹਨ। ਸ੍ਰੀ ਯਾਦਵ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਤਿੰਨਾਂ ਮੁਲਜ਼ਮਾਂ ਨੂੰ ਪੁਲੀਸ ਨੇ ਛੇ ਦਿਨ ਪਹਿਲਾਂ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਇਹ ਬਰਾਮਦਗੀ ਉਨ੍ਹਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਇਹ ਹਥਿਆਰ ਮਨਕਰਨ ਸਿੰਘ ਦਿਓਲ, ਸਿਮਰਨਜੀਤ ਸਿੰਘ ਅਤੇ ਜੈਵੀਰ ਸਿੰਘ ਤੋਂ ਬਰਾਮਦ ਕੀਤੇ ਹਨ। ਜਦੋਂ ਉਨ੍ਹਾਂ ਦਾ ਮੁਕਾਬਲਾ ਹੋਇਆ ਤਾਂ ਤਿੰਨਾਂ ਤੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਸਨ। ਹੁਣ ਤੱਕ ਮੁਲਜ਼ਮਾਂ ਤੋਂ ਕੁੱਲ 8 ਪਿਸਤੌਲ ਬਰਾਮਦ ਕੀਤੇ ਗਏ ਹਨ।
Advertisement
Advertisement
