ਕੈਂਪ ਦੌਰਾਨ 516 ਮਰੀਜ਼ਾਂ ਦੀ ਜਾਂਚ
ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਮਾਲੇਵਾਲ ਕੋਹਲੀ ਵਿੱਚ ਮੁਫਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਸਰਪੰਚ ਰਵਿੰਦਰ ਖਟਾਣਾ ਅਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਯੁਰਵੈਦਿਕ ਨੋਡਲ ਅਫ਼ਸਰ ਡਾ. ਰਮਿੰਦਰ ਕੌਰ, ਡਾ....
Advertisement
ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਮਾਲੇਵਾਲ ਕੋਹਲੀ ਵਿੱਚ ਮੁਫਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਸਰਪੰਚ ਰਵਿੰਦਰ ਖਟਾਣਾ ਅਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਯੁਰਵੈਦਿਕ ਨੋਡਲ ਅਫ਼ਸਰ ਡਾ. ਰਮਿੰਦਰ ਕੌਰ, ਡਾ. ਰਜਨੀਸ਼ ਕੁਮਾਰ ਤੇ ਡਾ. ਜਯੋਤੀ ਅਤੇ ਹੋਮਿਓਪੈਥੀ ਨੋਡਲ ਅਫਸਰ ਡਾ. ਹਰਜਿੰਦਰ ਸਿੰਘ ਤੇ ਡਾ. ਨੇਹਾ ਸੋਨੀ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ। ਉਪ ਵੈਦ ਜਗਰੂਪ, ਰਜਨੀਸ਼ ਸ਼ਰਮਾ ਅਤੇ ਡਿਸਪੈਂਸਰ ਸਤਿੰਦਰ ਸਿੰਘ ਨੇ ਦਵਾਈਆਂ ਵੰਡੀਆਂ। ਇਸ ਕੈਂਪ 'ਚ ਕੁੱਲ 516 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਪਰਮਜੀਤ ਕੋਹਲੀ, ਰਾਮ ਲਾਲ, ਕਪੂਰ ਚੰਦ, ਰਾਮਸ਼ਾਹ ਭੂੰਬਲਾ, ਦੇਸਰਾਜ, ਜਗਦੀਸ਼ ਕੋਹਲੀ, ਧਰਮਪਾਲ ਕੋਹਲੀ, ਅਸ਼ੋਕ ਕੁਮਾਰ, ਅਮਰਜੀਤ ਚੇਚੀ, ਦਰਸ਼ਨ ਲਾਲ ਫੌਜੀ ਆਦਿ ਹਾਜ਼ਰ ਸਨ।
Advertisement
Advertisement