ਪਤੀ ਦੀ ਕੁੱਟਮਾਰ ਦੇ ਦੋਸ਼ ਹੇਠ ਪਤਨੀ ਸਣੇ 4 ਨਾਮਜ਼ਦ
ਪੱਤਰ ਪ੍ਰੇਰਕ ਫਗਵਾੜਾ, 19 ਜੁਲਾਈ ਇਥੋਂ ਦੇ ਗੁਰੂ ਨਾਨਕਪੁਰਾ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਉਸਦੀ ਪਤਨੀ ਸਮੇਤ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਅਮਨਦੀਪ ਨਾਹਰ ਮੁਤਾਬਕ ਅਸ਼ੋਕ ਕੁਮਾਰ ਵਾਸੀ ਗੁਰੂ...
Advertisement
ਪੱਤਰ ਪ੍ਰੇਰਕ
ਫਗਵਾੜਾ, 19 ਜੁਲਾਈ
Advertisement
ਇਥੋਂ ਦੇ ਗੁਰੂ ਨਾਨਕਪੁਰਾ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਉਸਦੀ ਪਤਨੀ ਸਮੇਤ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਅਮਨਦੀਪ ਨਾਹਰ ਮੁਤਾਬਕ ਅਸ਼ੋਕ ਕੁਮਾਰ ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੂੰ ਗੁਰਵਿੰਦਰ ਭਾਟੀਆ ਨੇ ਫ਼ੋਨ ਕਰਕੇ ਬਿਜਲੀ ਘਰ ਨਜ਼ਦੀਕ ਬੁਲਾ ਲਿਆ ਤੇ ਉਸਦੀ ਪਤਨੀ ਵਰਿੰਦਰ ਕੌਰ ਤੇ ਸਾਲੀ ਰੁਪਿੰਦਰ ਕੌਰ ਦੇ ਕਹਿਣ ਤੇ ਹੋਰ ਵਿਅਕਤੀਆਂ ਨੇ ਮਿਲ ਕੇ ਉਸਦੀ ਕੁੱਟਮਾਰ ਕੀਤੀ। ਮੁਲਜ਼ਮਾਂ ਦੀ ਪਛਾਣ ਰਾਜੀਵ ਭਮਰਾ ਉਰਫ਼ ਰਾਜੂ ਵਾਸੀ ਨਿਊ ਮਨਸ਼ਾ ਦੇਵੀ ਨਗਰ, ਗੁਰਵਿੰਦਰ ਭਾਟੀਆ ਉਰਫ਼ ਗੋਰਖੀ ਵਾਸੀ ਪਲਾਹੀ, ਵਰਿੰਦਰ ਕੌਰ ਵਾਸੀ ਪ੍ਰੀਤ ਨਗਰ ਤੇ ਰੁਪਿੰਦਰ ਕੌਰ ਵਾਸੀ ਪ੍ਰੀਤ ਨਗਰ ਵਜੋਂ ਹੋਈ ਹੈ।
Advertisement