145 ਮਹਿਲਾ ਰੰਗਰੂਟ ਬੀ ਐੱਸ ਐੱਫ ’ਚ ਸ਼ਾਮਲ
ਸਹਾਇਕ ਟਰੇਨਿੰਗ ਸੈਂਟਰ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਖੜਕਾਂ ਕੈਂਪ ਵਿੱਚ ਮਹਿਲਾ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਹੋਈ। 145 ਮਹਿਲਾ ਰੰਗਰੂਟ ਟਰੇਨਿੰਗ ਪੂਰੀ ਕਰਨ ਉਪਰੰਤ ਪਾਸ ਆਊਟ ਹੋਏ। ਟਰੇਨਿੰਗ ਕੈਂਪ ਦੇ ਇੰਸਪੈਕਟਰ ਜਨਰਲ ਚਾਰੂ ਧਵੱਜ ਨੇ ਪਰੇਡ ਦਾ ਮੁਆਇਨਾ ਕੀਤਾ ਅਤੇ ਸਲਾਮੀ ਲਈ। ਇਸ ਮੌਕੇ ’ਤੇ ਟਰੇਨਿੰਗ ਸੈਂਟਰ ਦਾ ਪੂਰਾ ਸਟਾਫ਼ ਅਤੇ ਰੰਗਰੂਟਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਿਰ ਸਨ। ਇਸ ਮੌਕੇ ’ਤੇ ਇਨਡੋਰ ਤੇ ਆਊਟਡੋਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾੇਲ ਰੰਗਰੂਟਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪਾਸ ਆਊਟ ਹੋ ਕੇ ਜਾਣ ਵਾਲੀਆਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਨੂੰ ਚੁਣ ਕੇ ਉਨ੍ਹਾਂ ਨੇ ਸਾਹਸ ਅਤੇ ਦੇਸ਼ ਪ੍ਰੇਮ ਦੀ ਭਾਵਨਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੇਸ਼ ਦੀ ਸੁਰੱਖਿਆ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਕਮਾਂਡੈਂਟ (ਟਰੇਨਿੰਗ) ਬੀਰੇਂਦਰ ਕੁਮਾਰ ਅਤੇ ਉਪ ਕਮਾਂਡੈਂਟ ਨਿਸ਼ਵਤ ਦੀ ਸ਼ਲਾਘਾ ਕੀਤੀ। ਪਾਸ ਆਊਟ ਹੋ ਕੇ ਜਾਣ ਵਾਲੀਆਂ ਰੰਗਰੂਟਾਂ ਨੂੰ ਇਮਾਨਦਾਰੀ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ।
