ਖੂਨਦਾਨ ਕੈਂਪ ’ਚ 138 ਯੂਨਿਟ ਖੂਨ ਇਕੱਤਰ
ਮਨੁੱਖਤਾ ਲਈ ਹੱਥ ਸੇਵਾ ਸੁਸਾਇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਖੂਨਦਾਨ ਕੈਂਪ ਬਲਾਚੌਰ ਦੇ ਬੱਸ ਸਟੈਂਡ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐੱਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ, ਪਛੜੀਆਂ ਸ਼੍ਰੇਣੀਆਂ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਅਤੇ ਮਹੰਤ ਬਾਬਾ ਜਗਦੀਪ ਸਿੰਘ ਗੁਰਦੁਆਰਾ ਪੌੜ ਸਾਹਿਬ ਲੋਹਟਾ ਵਾਲਿਆਂ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਇਸ ਕੈਂਪ ਦੌਰਾਨ ਖੂਨ ਲੈਣ ਲਈ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੀ ਟੀਮ ਪਹੁੰਚੀ ਅਤੇ 138 ਯੂਨਿਟ ਖੂਨ ਇਕੱਤਰ ਹੋਇਆ। ਇਸ ਸੁਸਾਇਟੀ ਦੇ ਮੁਖੀ ਹਿਤੇਸ਼ ਅਰੋੜਾ ਪੀਪੀ ਨੇ ਦੱਸਿਆ ਕਿ ਬਲੱਡ ਕੈਂਪ ਤੋਂ ਪਹਿਲਾਂ ਹਲਕਾ ਨਿਵਾਸੀਆਂ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਵਾਸਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਕੌਂਸਲਰ ਪੰਮਾ ਭਾਟੀਆ, ਰਣਜੀਤ ਸਿੰਘ ਮਜਾਰੀ, ਜਸਵੀਰ ਸਿੰਘ ਬਹਿਲੂਰ ਕਲਾਂ, ਦੀਪਕ ਗਰੋਵਰ, ਸੌਰਵ ਬੇਦੀ, ਨਿਤਿਨ ਖੱਤਰੀ, ਰਵੀ ਕੁਮਾਰ, ਅਸ਼ੋਕ ਵਰਮਾ, ਨਵੀਨ ਕੁਮਾਰ, ਰਾਹੁਲ ਬੇਦੀ, ਅਤੁਲ ਰਾਣਾ, ਰਾਜਕੁਮਾਰ ਅਰੋੜਾ, ਗੌਰਵ ਅਰੋੜਾ ਹਾਜ਼ਰ ਸਨ।
