ਹਾਦਸੇ ਵਿੱਚ ਆਟੋ ਵਿੱਚ ਸਵਾਰ 11 ਜਣੇ ਜ਼ਖ਼ਮੀ
ਇੱਥੇ ਨੂਰਮਹਿਲ ਰੋਡ ਉੱਤੇ ਹਾਦਸੇ ’ਚ ਆਟੋ ਤੇ ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਆਟੋ ’ਚ ਸਵਾਰ 11 ਵਿਅਕਤੀ ਜ਼ਖ਼ਮੀ ਹੋ ਗਏ। ਲੁਧਿਆਣਾ ਦੇ ਜਵਾਹਰ ਨਗਰ ਤੋਂ ਛੇ ਬੱਚਿਆਂ ਸਮੇਤ ਇਹ 11 ਵਿਅਕਤੀ ਨਕੋਦਰ ਦੇ ਡੇਰੇ ਤੋਂ ਮੱਥਾ ਟੇਕ ਕੇ ਵਾਪਸ...
Advertisement
ਇੱਥੇ ਨੂਰਮਹਿਲ ਰੋਡ ਉੱਤੇ ਹਾਦਸੇ ’ਚ ਆਟੋ ਤੇ ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਆਟੋ ’ਚ ਸਵਾਰ 11 ਵਿਅਕਤੀ ਜ਼ਖ਼ਮੀ ਹੋ ਗਏ। ਲੁਧਿਆਣਾ ਦੇ ਜਵਾਹਰ ਨਗਰ ਤੋਂ ਛੇ ਬੱਚਿਆਂ ਸਮੇਤ ਇਹ 11 ਵਿਅਕਤੀ ਨਕੋਦਰ ਦੇ ਡੇਰੇ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣਾ ਜਾ ਰਹੇ ਸਨ। ਹਾਦਸੇ ’ਚ ਆਟੋ ਦੀ ਛੱਤ ਅਲੱਗ ਹੋ ਗਈ। ਹਾਦਸੇ ਉਪਰੰਤ ਰਾਹਗੀਰਾਂ ਨੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪੁੱਜਦਾ ਕੀਤਾ, ਜਿੱਥੇ ਦੋ ਮਹਿਲਾਵਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ। ਹਾਦਸੇ ਮਗਰੋਂ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਬਾਕੀ ਜ਼ਖ਼ਮੀਆਂ ਦਾ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
Advertisement
Advertisement
