ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਔਰਤਾਂ ਨੇ ਆਪਣੀਆਂ ਯਾਦਾਂ ਦੀ ਸਾਂਝ ਪਾਈ

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਹੋਈ। ਕੈਲਗਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਸਭਾ ਨੂੰ ਮੇਅਰ ਦੇ ਦਫ਼ਤਰ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮਿਲੀ ਹੋਵੇ। ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਅਤੇ ਕੋਆਰਡੀਨੇਟਰ ਗੁਰਚਰਨ ਕੌਰ...
Advertisement

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਹੋਈ। ਕੈਲਗਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਸਭਾ ਨੂੰ ਮੇਅਰ ਦੇ ਦਫ਼ਤਰ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮਿਲੀ ਹੋਵੇ। ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਅਤੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਦੀ ਅਗਵਾਈ ਵਿੱਚ ਸਾਰੀਆਂ ਭੈਣਾਂ ਜੈਨੇਸਸ ਸੈਂਟਰ ਤੋਂ ਬੱਸ ਰਾਹੀਂ ਡਾਊਨਟਾਊਨ ਸਿਟੀ ਹਾਲ ਮੇਅਰ ਦੇ ਦਫ਼ਤਰ ਪਹੁੰਚੀਆਂ।

ਵਿਸ਼ਾ ਮਾਹਿਰ ਸੁਖਵੰਤ ਕੌਰ ਪਰਮਾਰ ਨੇ ਬਿਜਲੀ ਦੀ ਬੱਚਤ ’ਤੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਮੂਲ ਵਾਸੀਆਂ ਦਾ ਧੰਨਵਾਦ ਕਰੀਏ ਜਿਨ੍ਹਾਂ ਦੀ ਧਰਤੀ ’ਤੇ ਅਸੀਂ ਆ ਕੇ ਵਸੇ ਹਾਂ। ਉਸ ਤੋਂ ਬਾਅਦ ਉਸ ਨੇ ਬਿਜਲੀ ਅਤੇ ਪਾਣੀ ਦੀ ਬੱਚਤ ਬਾਰੇ ਸਲਾਈਡ ਸ਼ੋਅ ਰਾਹੀਂ ਭੈਣਾਂ ਨੂੰ ਉਹ ਛੋਟੀਆਂ ਛੋਟੀਆਂ ਜੁਗਤਾਂ ਦੱਸੀਆਂ, ਜਿਨ੍ਹਾਂ ਰਾਹੀਂ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕਦੀ ਹੈ। ਹਾਜ਼ਰੀਨ ਦੇ ਸੁਆਲਾਂ ਦੇ ਜੁਆਬ ਦੇਣ ਉਪਰੰਤ, ਉਸ ਨੇ ਸਭ ਨੂੰ ਐਨਰਜੀ ਸੇਵਿੰਗ ਗਿਫਟ ਵੀ ਵੰਡੇ।

Advertisement

ਪੰਜਾਬੀ ਕੈਲੀਗਰਾਫੀ ਦੀ ਮਾਹਿਰ ਨੌਜਵਾਨ ਮੈਂਬਰ ਮਨਿੰਦਰ ਕੌਰ ਨੇ ‘ਯਾਦਾਂ ਦਾ ਪਿਟਾਰਾ’ ਨਾਲ ਗੇਮ ਸ਼ੁਰੂ ਕੀਤੀ। ਜਿਸ ਵਿੱਚ ਪੰਜਾਬੀ ਵਿਰਸੇ ਨਾਲ ਜੁੜੀਆਂ ਤਸਵੀਰਾਂ ਦੀਆਂ ਪਰਚੀਆਂ ਸਨ। ਉਸ ਵਿੱਚੋਂ ਪਰਚੀ ਕੱਢ ਕੇ ਉਸ ’ਤੇ ਬਣੇ ਚਿੱਤਰ ਅਨੁਸਾਰ ਆਪਣੀਆਂ ਯਾਦਾਂ ਜਾਂ ਗੀਤ/ਬੋਲੀਆਂ ਸਾਂਝੀਆਂ ਕਰਨੀਆਂ ਸਨ। ਇਸ ਮੌਕੇ ਹੀ ਸ਼ਹਿਰ ਦੀ ਮੇਅਰ ਜਿਓਤੀ ਗੌਂਡੇਕ ਦੀ ਐਂਟਰੀ ਹੋਈ, ਜਿਸ ਦਾ ਸਭਾ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਭੈਣਾਂ ਨੇ ਮੇਅਰ ਨੂੰ ਵੀ ਗੇਮ ਵਿੱਚ ਸ਼ਾਮਲ ਕੀਤਾ ਜਿਸ ਨੂੰ ਪਰਾਂਦੇ ਦੀ ਪਰਚੀ ਨਿਕਲੀ। ਮੇਅਰ ਨੇ ਇਸ ਨਾਲ ਜੁੜੀ ਯਾਦ ਸਾਂਝੀ ਕਰਦਿਆਂ ਕਿਹਾ, ‘‘ਮੇਰੇ ਵਾਲ ਬਹੁਤ ਲੰਮੇ ਹੁੰਦੇ ਸਨ, ਤੇ ਮੈਂ ਪਰਾਂਦਾ ਪਾ ਕੇ ਇੱਕ ਫੰਕਸ਼ਨ ਵਿੱਚ ਕਸ਼ਮੀਰਨ ਕੁੜੀ ਬਣੀ ਸੀ।’’ ਠੀਕ ਉਸੇ ਸਮੇਂ ਵਾਰਡ ਨੰਬਰ 5 ਦੇ ਕੌਂਸਲਰ ਰਾਜ ਧਾਲੀਵਾਲ ਵੀ ਆ ਪੁੱਜੇ। ਉਸ ਨੂੰ ਸਾਗ ਅਤੇ ਮੱਕੀ ਦੀ ਰੋਟੀ ਦੀ ਪਰਚੀ ਨਿਕਲੀ। ਉਸ ਨੇ ਕਿਹਾ-

ਆਇਆ ਮਹੀਨਾ ਮਾਘ। ਖਾਵਾਂਗੇ ਮੱਕੀ ਦੀ ਰੋਟੀ ਨਾਲ ਸਾਗ।

ਬਾਕੀ ਭੈਣਾਂ ਨੇ ਵੀ ਪਰਚੀਆਂ ’ਤੇ ਗੀਤ, ਬੋਲੀਆਂ ਅਤੇ ਗਿੱਧਾ ਪਾ ਕੇ ਖ਼ੂਬ ਰੰਗ ਬੰਨ੍ਹ ਦਿੱਤਾ। ਗੇਮ ਖੇਡਣ ਤੋਂ ਬਾਅਦ ਮੇਅਰ ਨੇ ਆਪਣੇ ਦਫ਼ਤਰ ਵਿਚਲੀ ਲਾਇਬ੍ਰੇਰੀ ਦਿਖਾਈ। ਸਾਰੀਆਂ ਭੈਣਾਂ ਨੇ ਮੇਅਰ ਜਿਓਤੀ ਗੌਂਡੇਕ ਅਤੇ ਕੌਂਸਲਰ ਰਾਜ ਧਾਲੀਵਾਲ ਨਾਲ ਫੋਟੋਆਂ ਖਿਚਵਾ ਕੇ ਯਾਦਾਂ ਆਪੋ ਆਪਣੇ ਫੋਨਾਂ ਵਿੱਚ ਕੈਦ ਕੀਤੀਆਂ। ਅਖੀਰ ਵਿੱਚ ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਸੰਪਰਕ : 825 735 4550

Advertisement
Show comments