ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ 21 ਨੂੰ
ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ 21 ਸਤੰਬਰ ਨੂੰ ਜਰਮਨ ਦੇ ਮੁੱਖ ਸ਼ਹਿਰ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ। ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ...
Advertisement
ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ 21 ਸਤੰਬਰ ਨੂੰ ਜਰਮਨ ਦੇ ਮੁੱਖ ਸ਼ਹਿਰ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ। ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਾਹਿਤਕ ਸਮਾਗਮ ਵਿੱਚ ਜਰਮਨ ਤੋਂ ਇਲਾਵਾ ਯੂਰਪ ਦੇ ਵੱਖ ਵੱਖ ਮੁਲਕਾਂ ਗਰੀਸ, ਬੈਲਜੀਅਮ, ਇਟਲੀ, ਬਰਤਾਨੀਆ, ਸਵੀਡਨ, ਹਾਲੈਂਡ, ਫਰਾਂਸ ਆਦਿ ਤੋਂ ਸਾਹਿਤਕਾਰ ਤੇ ਵਿਦਵਾਨ ਭਾਗ ਲੈਣਗੇ।
ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਅਤੇ ਆਲੋਚਕ ਡਾ. ਬਲਦੇਵ ਸਿੰਘ ਧਾਲੀਵਾਲ ਹੋਣਗੇ। ਦੋ ਪੜਾਵਾਂ ਵਿੱਚ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਕਹਾਣੀਕਾਰ ਸੁਖਜੀਤ ਨੂੰ ਯਾਦ ਕਰਦਿਆਂ ਵੱਖ ਵੱਖ ਯੂਰਪੀ ਲੇਖਕਾਂ ਵੱਲੋਂ ਯੂਰਪੀ ਪੰਜਾਬੀ ਕਹਾਣੀ ਪੜ੍ਹੀ ਜਾਵੇਗੀ ਅਤੇ ਸ਼ਾਇਰਾਂ ਵੱਲੋਂ ਮੁਸ਼ਇਰਾ ਵੀ ਕੀਤਾ ਜਾਵੇਗਾ।
Advertisement
Advertisement