ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਸ਼ਬੀਨਾ ਸਿੰਘ ਵੱਲੋਂ 'ਸਿਆਚਿਨ' ਨਾਟਕ  ਪੇਸ਼ 

ਕੈਨੇਡਾ ਵਿੱਚ ਨਾਟਕ ਨਿਰਦੇਸ਼ਨ ਦੇ ਖੇਤਰ ਵਿੱਚ ਉੱਘਾ ਮੁਕਾਮ ਰੱਖਣ ਵਾਲੀ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਨੇ ਬੀਤੇ ਦਿਨ ਲਾਲ ਬਟਨ ਗਰੁੱਪ ਦੀ ਸਹਾਇਤਾ ਨਾਲ ਸਤਰੰਗ ਥੀਏਟਰ ਵੱਲੋਂ ‘ਸਿਆਚਿਨ’ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਸਫਲ ਪੇਸ਼ਕਾਰੀ ਰਾਹੀਂ ਦਰਸ਼ਕਾਂ...
Advertisement

ਕੈਨੇਡਾ ਵਿੱਚ ਨਾਟਕ ਨਿਰਦੇਸ਼ਨ ਦੇ ਖੇਤਰ ਵਿੱਚ ਉੱਘਾ ਮੁਕਾਮ ਰੱਖਣ ਵਾਲੀ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਨੇ ਬੀਤੇ ਦਿਨ ਲਾਲ ਬਟਨ ਗਰੁੱਪ ਦੀ ਸਹਾਇਤਾ ਨਾਲ ਸਤਰੰਗ ਥੀਏਟਰ ਵੱਲੋਂ ‘ਸਿਆਚਿਨ’ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਸਫਲ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਗਲੇਸ਼ੀਅਰ ਵਿੱਚ ਬੇਹੱਦ ਕਠਿਨ ਜੀਵਨ ਬਾਰੇ ਜਾਣੂ ਕਰਵਾਇਆ ਗਿਆ।

ਇਹ ਨਾਟਕ ਅਦਿਤਿਆ ਰਾਵਲ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਅਤੇ ਅਨੁਵਾਦ ਰਾਗਵਦੱਤ ਵਲੋਂ ਕੀਤਾ ਗਿਆ। ਸ਼ਬੀਨਾ ਸਿੰਘ ਦੇ ਨਿਰਦੇਸ਼ਨ ਹੇਠ ਇਹ ਕੈਨੇਡਾ ਸਰਕਾਰ ਦੀ ਮਾਲੀ ਸਹਾਇਤਾ ਨਾਲ ਬਰੈਪਟਨ ਦੇ ਕਲਾਰਕ ਥੀਏਟਰ ਵਿੱਚ ਖੇਡਿਆ ਗਿਆ।

Advertisement

ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਤੇ ਠੰਡਾ ਯੁੱਧ ਖੇਤਰ ਹੈ ਜਿੱਥੇ ਪੂਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਅਤੇ ਤਾਪਮਾਨ 50 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਹੈ। ਨਾਟਕ ਵਿੱਚ ਪਾਤਰਾਂ ਰਾਹੀ ਫੌਜੀ ਜਵਾਨਾਂ ਵੱਲੋਂ ਅਜਿਹੇ ਔਕੜਾਂ ਭਰੇ ਸਥਾਨ ’ਤੇ ਕੀਤੀ ਜਾਂਦੀ ਡਿਉਟੀ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸੂਬੇਦਾਰ ਸ਼ਬੀਰ ਨਕਵੀ ਦਾ ਰੋਲ ਵਿਵੇਕ ਸ਼ਰਮਾ ਦਾ ਰੋਲ, ਰੋਹਿਤ ਗਲੇਰੀਆ ਨੇ ਬਰਗੇਡੀਅਰ ਹੂਸੈਨ ਇਲਾਹੀ ਦਾ ਰੋਲ  ਅਤੇ ਨੀਲਿਮਾ ਕਲਾਰਿਸ ਆਦਮਾਂ ਨੇ ਸ਼ਾਨਦਾਰ ਭੂਮੀਕਾ ਨਿਭਾਈ। ਇਸ ਮੌਕੇ ਦਰਸ਼ਕਾਂ ਤੋਂ ਇਲਾਵਾ ਰੇਡੀਓ ਹੋਸਟ ਗੁਰਵਿੰਦਰ ਸਿੰਘ ਵਾਲੀਆ,ਸੰਨੀ ਚਾਹਲ, ਇੰਦੂ ਚਾਹਲ ,ਦਲਬੀਰ ਕਥੂਰੀਆ, ਸਾਬਕਾ ਡਿਪਟੀ ਡਾਇਰੈਕਟਰ ਚੰਡੀਗੜ੍ਹ ਚੰਚਲ ਸਿੰਘ ਆਦਿ ਸ਼ਖ਼ਸੀਅਤਾਂ ਮੌਜੂਦ ਸਨ।

Advertisement
Show comments