ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਕਿਤਾਬ ‘ਜ਼ਿਲ੍ਹਾ ਹੁਸ਼ਿਆਰਪੁਰ’ ਲੋਕ ਅਰਪਣ

ਸਿਡਨੀ: ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਚੌਥੀ ਕਿਤਾਬ ‘ਜ਼ਿਲ੍ਹਾ ਹੁਸ਼ਿਆਰਪੁਰ’ ਸਿਡਨੀ (ਆਸਟਰੇਲੀਆ) ਦੇ ਗੁਰੂ ਨਾਨਕ ਪੰਜਾਬੀ ਸਕੂਲ ਵਿੱਚ ਹੋਏ ਸਾਹਿਤਕ ਇਕੱਠ ਵਿੱਚ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਸਾਹਿਤ ਅਤੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਦਵਿੰਦਰ...
Advertisement

ਸਿਡਨੀ: ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਚੌਥੀ ਕਿਤਾਬ ‘ਜ਼ਿਲ੍ਹਾ ਹੁਸ਼ਿਆਰਪੁਰ’ ਸਿਡਨੀ (ਆਸਟਰੇਲੀਆ) ਦੇ ਗੁਰੂ ਨਾਨਕ ਪੰਜਾਬੀ ਸਕੂਲ ਵਿੱਚ ਹੋਏ ਸਾਹਿਤਕ ਇਕੱਠ ਵਿੱਚ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਸਾਹਿਤ ਅਤੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਦਵਿੰਦਰ ਸਿੰਘ ਧਾਰੀਆ ਨੇ ਉਸਤਾਦ ਸ੍ਰੀ ਲਾਲ ਚੰਦ ਜਮਲਾ ਜੱਟ ਦੇ ਗੀਤ, ‘ਜਿਹਨੂੰ ਲੋਕੀਂ ਕਹਿਣ ਪੰਜਾਬੀ, ਉਹ ਪੰਜ ਦਰਿਆ ਦੀ ਬੋਲੀ’ ਨਾਲ ਸਾਹਿਤਕ ਸ਼ਾਮ ਦਾ ਆਗਾਜ਼ ਕੀਤਾ।

ਡਾਕਟਰ ਸੁਰਿੰਦਰ ਸਿੰਘ ਨੇ ਹਰਕੀਰਤ ਸਿੰਘ ਸੰਧਰ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਇਸ ਕਿਤਾਬ ਨੂੰ ਭਾਈ ਗੁਰਦਾਸ ਜੀ ਲਾਇਬ੍ਰੇਰੀ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਤੋਂ ਨਿਸ਼ਾਨ ਸਿੰਘ, ਮਹਿੰਗਾ ਸਿੰਘ ਖੱਖ, ਚਰਨਜੀਤ ਸਿੰਘ ਅਟਵਾਲ, ਤਰਨਜੀਤ ਸਿੰਘ, ਨਰਿੰਦਰ ਸਿੰਘ ਚੰਡੀਗੜ੍ਹ, ਨਰਿੰਦਰ ਸਿੰਘ ਚਾਰਲੀ, ਬਲਵੀਰ ਪਵਾਰ, ਪ੍ਰਭਜੋਤ ਸਿੰਘ ਸੰਧੂ, ਗੋਬਿੰਦ ਸਿੰਘ ਢਿੱਲੋਂ, ਗੁਰਜੰਟ ਸਿੰਘ ਖਹਿਰਾ, ਮਾਲਵਿੰਦਰ ਸਿੰਘ ਸੰਧੂ, ਮਨਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਮਹਿੰਦਰ ਸਿੰਘ ਬਿੱਟਾ, ਕੈਪਟਨ ਸਰਜਿੰਦਰ ਸਿੰਘ ਸੰਧੂ, ਪੰਜਾਬ ਤੋਂ ਉਚੇਚੇ ਤੌਰ ’ਤੇ ਪਹੁੰਚੇ ਲੇਖਕ ਧਰਵਿੰਦਰ ਸਿੰਘ ਔਲਖ ਅਤੇ ਹੋਰ ਪਤਵੰਤਿਆਂ ਨੇ ‘ਜ਼ਿਲ੍ਹਾ ਹੁਸ਼ਿਆਰਪੁਰ’ ਕਿਤਾਬ ਨੂੰ ਲੋਕ ਅਰਪਿਤ ਕਰਨ ਦਾ ਮਾਣ ਹਾਸਲ ਕੀਤਾ। ਡਾਕਟਰ ਅਵਤਾਰ ਸੰਘਾ ਨੇ ‘ਜ਼ਿਲ੍ਹਾ ਹੁਸ਼ਿਆਰਪੁਰ’ ਦੀਆਂ ਖ਼ੂਬੀਆਂ ਅਤੇ ਵਿਸ਼ਾਲਤਾ ਬਾਰੇ ਗੱਲ ਕੀਤੀ ਤਾਂ ਉੱਥੇ ਸੁਖਮਨਦੀਪ ਕੌਰ ਸੰਧਰ, ਕੁਲਵੰਤ ਕੌਰ ਖਹਿਰਾ ਅਤੇ ਬਲਵਿੰਦਰ ਚਾਹਲ ਨੇ ਅਜੋਕੇ ਸਮੇਂ ਵਿੱਚ ਕਿਤਾਬਾਂ ਦੀ ਮਹਾਨਤਾ ਨੂੰ ਦਰਸਾਇਆ।

Advertisement

ਪੱਤਰਕਾਰ ਤੇ ਲੇਖਕ ਧਰਵਿੰਦਰ ਸਿੰਘ ਔਲਖ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀ ਦਾ ਬੂਟਾ ਲਗਾਉਣ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹਰਕੀਰਤ ਸੰਧਰ ਦੀਆਂ ਕਿਤਾਬਾਂ ਅਨਮੋਲ ਖ਼ਜ਼ਾਨਾ ਹਨ। ਉਸ ਨੇ ਸੰਧਰ ਦੀਆਂ ਚਾਰੋਂ ਕਿਤਾਬਾਂ ’ਤੇ ਸੰਖੇਪ ਵਿੱਚ ਵਿਚਾਰ ਮੰਥਨ ਵੀ ਕੀਤਾ। ਇਸ ਮੌਕੇ ਗੈਰੀ ਸਾਹਨੀ, ਹਰਿੰਦਰ ਸਿੰਘ, ਸਨੀ ਸਿੰਘ, ਹਰਮਨ ਵਾਲੀਆਂ ਤੇ ਧਰਵਿੰਦਰ ਸਿੰਘ ਔਲਖ ਦਾ ਪੰਜਾਬੀ ਹੈਰੀਟੇਜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੁਲਦੀਪ ਸਿੰਘ ਨੇ ਪੰਜਾਬੀ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ। ਜੋਗਿੰਦਰ ਸਿੰਘ ਸੋਹੀ ਨੇ ਕਿਤਾਬਾਂ ਦੀ ਉਸਤਤ ਵਿੱਚ ਕਵਿਤਾ ਪੜ੍ਹੀ। ਗਿਆਨੀ ਸੰਤੋਖ ਸਿੰਘ ਨੇ ਖੱਟੀਆਂ ਮਿੱਠੀਆਂ ਯਾਦਾਂ ਨਾਲ ਲਿਖਣ ਦੀ ਘਾਲਣਾ ਨੂੰ ਸਾਂਝਾ ਕੀਤਾ। ਮੋਹਨ ਸਿੰਘ ਸੇਖੋਂ, ਹਰਸ਼ਵੀਰ ਸਿੰਘ, ਸੁਖਵਿੰਦਰ ਸਿੰਘ ਸੰਧਰ ਅਤੇ ਰਜਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਦੇਸ਼ੀ ਧਰਤੀ ’ਤੇ ਵਿਕਾਸ ਦੇ ਪ੍ਰਭਾਵ ਸਬੰਧੀ ਵਿਚਾਰ ਪ੍ਰਗਟ ਕੀਤੇ। ਬਲੈਕਟਾਊਨ ਦੇ ਕੌਂਸਲਰ ਮਨਿੰਦਰ ਸਿੰਘ ਅਤੇ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਇਸ ਸਾਹਿਤਕ ਇਕੱਠ ਦੇ ਮਾਣ ਵਿੱਚ ਵਾਧਾ ਕੀਤਾ। ਉਨ੍ਹਾਂ ਨੇ ਵਿਚਾਰ ਸਾਂਝੇ ਕਰਦਿਆਂ ਲੇਖਕ ਹਰਕੀਰਤ ਸਿੰਘ ਸੰਧਰ ਨੂੰ ਜ਼ਿੰਮੇਵਾਰੀ ਸੌਂਪਦਿਆਂ ਕਿਹਾ ਕਿ ‘ਜ਼ਿਲ੍ਹਾ ਹੁਸ਼ਿਆਰਪੁਰ’ ਦੇ ਨਾਲ ਨਾਲ ਹੁਣ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨੂੰ ਵੀ ਕਲਮਬੱਧ ਕਰਨ ਦਾ ਕਾਰਜ ਆਰੰਭ ਕਰਨਾ ਚਾਹੀਦਾ ਹੈ। ਬਹੁਤੇ ਬੁਲਾਰਿਆਂ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਕੰਮ ਕਾਜ ਵਿੱਚੋਂ ਸਮਾਂ ਕੱਢ ਕੇ ਇਤਿਹਾਸ ਨੂੰ ਇਕੱਠਾ ਕਰਕੇ ਪਾਠਕਾਂ ਦੇ ਸਨਮੁੱਖ ਕਰਨਾ ਕਾਫ਼ੀ ਮੁਸ਼ਕਲ ਕੰਮ ਹੁੰਦਾ ਹੈ, ਪਰ ਸੰਧਰ ਨੇ ਅਜਿਹੀ ਮਾਣਯੋਗ ਲੇਖਣੀ ਦੇ ਕਾਰਜ ਦਾ ਨਾਮਣਾ ਖੱਟਿਆ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਕਿਤਾਬਾਂ ਪੜ੍ਹੀਏ ਅਤੇ ਆਪਣੇ ਅਸਲ ਇਤਿਹਾਸ ਤੋਂ ਜਾਣੂ ਹੋਈਏ।

ਅਖੀਰ ਵਿੱਚ ਲੇਖਕ ਹਰਕੀਰਤ ਸਿੰਘ ਸੰਧਰ ਨੇ ਆਏ ਹੋਏ ਸਭ ਪੰਜਾਬੀ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਤਾਬ ਦੇ ਇਤਿਹਾਸਕ, ਭੂਗੋਲਿਕ, ਵਿਦਿਅਕ, ਧਾਰਮਿਕ ਤੇ ਵਿਦਵਾਨੀ ਦੇ ਪੱਖਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਵੀ ਪਾਇਆ ਤੇ ਨਾਲ ਇਹ ਵੀ ਐਲਾਨ ਕੀਤਾ ਕਿ ਨਵੇਂ ਪੋਸ਼ ਦੀ ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਵਿਰਾਸਤ ਨਾਲ ਸਾਂਝ ਹੋਰ ਪੀਢੀ ਕਰਨ ਦੇ ਯਤਨ ਵਜੋਂ ਆਨਲਾਈਨ ਤੇ ਪ੍ਰਿੰਟ ਦੇ ਰੂਪ ਵਿੱਚ ਤਿਮਾਹੀ ਅਖ਼ਬਾਰ (ਮੈਗਜ਼ੀਨ) ਦੀ ਵੀ ਪ੍ਰਕਾਸ਼ਨਾ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਮੰਚ ਸੰਚਾਲਨ ਦੀ ਸੇਵਾ ਡਾਕਟਰ ਸੁਰਿੰਦਰ ਸਿੰਘ ਤੇ ਦਵਿੰਦਰ ਸਿੰਘ ਧਾਰੀਆ ਨੇ ਸਾਂਝੇ ਤੌਰ ’ਤੇ ਨਿਭਾਈ।

ਸੰਪਰਕ: 61430204832

Advertisement