ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਰਪਾਲ ਸਿੰਘ ਬਰਾੜ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ ਸਨਮਾਨਿਤ

ਹਰਦਮ ਮਾਨ ਸਰੀ: ਬੀਤੇ ਦਿਨੀਂ ਇੰਡੋ ਕੈਨੇਡੀਅਨ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੂੰ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਮੈਡਲ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਰੀ...
Advertisement

ਹਰਦਮ ਮਾਨ

ਸਰੀ: ਬੀਤੇ ਦਿਨੀਂ ਇੰਡੋ ਕੈਨੇਡੀਅਨ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੂੰ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਮੈਡਲ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਰੀ ਨਿਊਟਨ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਪ੍ਰਦਾਨ ਕੀਤਾ।

Advertisement

ਇਸ ਮੌਕੇ ਹਰਜੀਤ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਸੀਨੀਅਰ ਸੈਂਟਰ ਦੇ ਮੈਂਬਰਾਂ ਅਤੇ ਹੋਰਾਂ ਨੇ ਹਰਪਾਲ ਸਿੰਘ ਬਰਾੜ ਵੱਲੋਂ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਕਮਿਊਨਿਟੀ ਸੇਵਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਖੂਬਸੂਰਤ ਮਾਹੌਲ ਸਿਰਜਿਆ ਗਿਆ। ਹਰਪਾਲ ਸਿੰਘ ਬਰਾੜ ਦੇ ਬੇਟੇ ਅੰਮ੍ਰਿਤਪਾਲ ਸਿੰਘ ਬਰਾੜ ਤੇ ਬੇਟੀ ਮਨਜੀਤ ਕੌਰ ਖੁਣਖੁਣ, ਇੰਦਰਜੀਤ ਕੌਰ ਸੰਧੂ, ਗੁਰਚਰਨ ਸਿੰਘ ਬਰਾੜ, ਦਵਿੰਦਰ ਕੌਰ ਜੌਹਲ, ਮਨਜੀਤ ਸਿੰਘ ਮੱਲ੍ਹਾ, ਸੁਰਜੀਤ ਸਿੰਘ ਗਿੱਲ ਅਤੇ ਕੁਲਵੰਤ ਸਿੰਘ ਭਾਟੀਆ ਨੇ ਆਪਣੇ ਵਿਚਾਰ ਅਤੇ ਕਾਵਿ ਰਚਨਾਵਾਂ ਪੇਸ਼ ਕੀਤੀਆਂ।

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਢਿੱਲੋਂ ਨੇ ਨਿਭਾਈ। ਅੰਤ ਵਿੱਚ ਹਰਪਾਲ ਸਿੰਘ ਬਰਾੜ ਨੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।

ਡਾ. ਗੁਰਵਿੰਦਰ ਧਾਲੀਵਾਲ ਨੂੰ ਮਿਲਿਆ ਰੀਅਲ ਅਸਟੇਟ ਐਵਾਰਡ

ਸਰੀ: ਬੀਤੇ ਦਿਨੀਂ ਪਲੈਨਟ ਗਰੁੱਪ ਰਿਐਲਿਟੀ ਵੱਲੋਂ ਸਾਲਾਨਾ ਐਵਾਰਡ ਸਮਾਗਮ- 2025 ਧਾਲੀਵਾਲ ਬੈਂਕੁਇਟ ਹਾਲ ਸਰੀ ਵਿੱਚ ਕਰਵਾਇਆ ਗਿਆ। ਇਸ ਮੌਕੇ ’ਤੇ ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 11ਵੀਂ ਵਾਰ ਰੀਅਲ ਅਸਟੇਟ ਦੇ ਖੇਤਰ ਵਿੱਚ ਐਵਾਰਡ ਹਾਸਿਲ ਕੀਤਾ।

ਉਸ ਨੂੰ ਇਹ ਐਵਾਰਡ ਪਲੈਨਿਟ ਗਰੁੱਪ ਰਿਐਲਿਟੀ ਇੰਕ. ਵੱਲੋਂ ਜੈਸ, ਮਨਜੀਤ ਕੌਰ ਹੇਅਰ, ਬਲਜੀਤ ਸਿੰਘ ਕੋਛੜ ਅਤੇ ਮੈਨੇਜਿੰਗ ਬਰੋਕਰ ਮਹਿਮੂਦ ਮੁਹੰਮਦ ਵੱਲੋਂ ਪ੍ਰਦਾਨ ਕੀਤਾ ਗਿਆ।

ਡਾ. ਗੁਰਵਿੰਦਰ ਸਿੰਘ ਨੇ ਇਹ ਐਵਾਰਡ ਆਪਣੇ ਪਿਤਾ ਭਾਈ ਹਰਪਾਲ ਸਿੰਘ ਲੱਖਾ ਨੂੰ ਸਮਰਪਿਤ ਕੀਤਾ। ਉਸ ਨੇ ਪਲੈਨਿਟ ਗਰੁੱਪ ਰਿਐਲਿਟੀ ਦੇ ਸਾਰੇ ਪ੍ਰਬੰਧਕਾਂ ਅਤੇ ਸਮੂਹ ਭਾਈਚਾਰੇ ਵੱਲੋਂ ਲਗਾਤਾਰ 17 ਵਰ੍ਹਿਆਂ ਤੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇੱਥੇ ਦੱਸਣਯੋਗ ਹੈ ਕਿ ਡਾ. ਗੁਰਵਿੰਦਰ ਸਿੰਘ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਨਾਲ ਅਕਸਰ ਸਾਂਝ ਪਾਉਂਦੇ ਰਹਿੰਦੇ ਹਨ।

ਸੰਪਰਕ: 1 604 308 6663

Advertisement