ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਿੱਲ ਸੁਖਮੰਦਰ ਕਾਵਿ-ਪੁਸਤਕ ‘ਖ਼ਾਕ ਤੋਂ ਖ਼ਾਕ ਤੱਕ’ ਲੋਕ ਅਰਪਣ

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਗਿੱਲ ਸੁਖਮੰਦਰ, ਸੁਖਮਿੰਦਰ ਗਿੱਲ ਅਤੇ ਡਾਕਟਰ ਨਵਨੀਤ ਸਿੰਘ ਖੋਸਾ ਦੀ ਪ੍ਰਧਾਨਗੀ ਵਿੱਚ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਪੰਜਾਬ...
Advertisement

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਗਿੱਲ ਸੁਖਮੰਦਰ, ਸੁਖਮਿੰਦਰ ਗਿੱਲ ਅਤੇ ਡਾਕਟਰ ਨਵਨੀਤ ਸਿੰਘ ਖੋਸਾ ਦੀ ਪ੍ਰਧਾਨਗੀ ਵਿੱਚ ਹੋਈ।

ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਪੰਜਾਬ ਦੇ ਪ੍ਰਸਿੱਧ ਕਾਮੇਡੀਅਨ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ’ਤੇ ਸਭਾ ਦੇ ਸਭ ਮੈਂਬਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੇ ਨਾਮੀ ਕਲਾਕਾਰ ਕਦੇ ਕਦੇ ਹੀ ਇਸ ਧਰਤੀ ’ਤੇ ਆਉਂਦੇ ਹਨ ਅਤੇ ਆਪਣੀਆਂ ਕਲਾਕ੍ਰਿਤਾਂ ਰਾਹੀਂ ਲੋਕਾਂ ਨਾਲ ਅਜਿਹੀ ਸਾਂਝ ਪਾ ਜਾਂਦੇ ਹਨ ਕਿ ਉਨ੍ਹਾਂ ਦੀਆਂ ਯਾਦਾਂ ਲੰਮੇ ਸਮੇਂ ਤੱਕ ਲੋਕ ਮਨਾਂ ਵਿੱਚ ਸਮਾਈਆਂ ਰਹਿੰਦੀਆਂ ਹਨ। ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਨਾਲ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Advertisement

ਇਕੱਤਰਤਾ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਗਿੱਲ ਸੁਖਮੰਦਰ ਦੀ ਕਾਵਿ-ਪੁਸਤਕ ‘ਖ਼ਾਕ ਤੋਂ ਖ਼ਾਕ ਤੱਕ’ ਲੋਕ ਅਰਪਣ ਕੀਤੀ ਗਈ। ਭਾਵੇਂ ਸੁਖਮੰਦਰ ਦੀ ਇਹ ਪਹਿਲੀ ਪੁਸਤਕ ਹੈ ਪਰ ਇਉਂ ਲੱਗਦਾ ਹੈ ਜਿਵੇਂ ਸੁਖਮੰਦਰ ਚਿਰਾਂ ਤੋਂ ਕਾਵਿ-ਰਚਨਾ ਕਰ ਰਿਹਾ ਹੋਵੇ। ਉਸ ਦੇ ਕਹਿਣ ਮੁਤਾਬਕ ਉਸ ਨੇ ਕੈਲਗਰੀ ਆ ਕੇ ਹੀ ਲਿਖਣਾ ਸ਼ੁਰੂ ਕੀਤਾ। ਇਸ ਕਿਤਾਬ ਵਿੱਚ ਕੁੱਲ 127 ਕਵਿਤਾਵਾਂ ਅਤੇ ਗੀਤ ਦਰਜ ਹਨ;

ਇਹ ਖ਼ਾਕ ਤੋਂ ਬਸ ਖ਼ਾਕ ਤੱਕ ਦਾ ਪੰਧ ਹੈ

ਇਹ ਸਾਹ ਵੀ ਉਸ ਦੇ ਹੁਕਮ ਦਾ ਪਾਬੰਦ ਹੈ।

ਹਾਜ਼ਰ ਇਕੱਠ ’ਚੋਂ ਬਹੁਤੇ ਸਰੋਤਿਆਂ ਨੇ ਬੜੇ ਸੁਚੱਜੇ ਅਤੇ ਸੁਰੀਲੇ ਅੰਦਾਜ਼ ਵਿੱਚ ਸੁਖਮੰਦਰ ਦੀਆਂ ਕਵਿਤਾਵਾਂ ਦਾ ਗਾਇਨ ਕੀਤਾ। ਇਨ੍ਹਾਂ ਵਿੱਚ ਰਵੀ ਜਨਾਗਲ, ਸੁਖਮਿੰਦਰ ਤੂਰ, ਮਨਮੋਹਨ ਬਾਠ, ਵਿਜੈ ਸੱਚਦੇਵਾ, ਜੋਗਾ ਸਿੰਘ ਸਿਹੋਤਾ, ਗੁਰਮੀਤ ਭੱਲਾ ਦੇ ਨਾਮ ਵਰਨਣਯੋਗ ਹਨ। ਇਸ ਤੋਂ ਇਲਾਵਾ ਲਖਵਿੰਦਰ ਸਿੰਘ ਸਿੱਧੂ ਪਟਿਆਲਾ ਨੇ ਆਪਣੀ ਬੜੀ ਭਾਵਪੂਰਤ ਮੌਲਿਕ ਰਚਨਾ ‘ਹਿਜਰਾਂ ਦੇ ਪੰਧ’ ਸਰੋਤਿਆਂ ਨਾਲ ਸਾਂਝੀ ਕੀਤੀ।

ਗਿੱਲ ਸੁਖਮੰਦਰ ਦੀ ਬੇਟੀ ਰਵਨੀਤ ਸਿੱਧੂ ਨੇ ਆਪਣੇ ਪਿਤਾ ਦੇ ਜੀਵਨ ਦੀਆਂ ਕਈ ਵਡਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ। ਜਗਦੇਵ ਸਿੱਧੂ ਨੇ ‘ਖ਼ਾਕ ਤੋਂ ਖ਼ਾਕ ਤੱਕ’ ਪੁਸਤਕ ਦਾ ਲੇਖਾ ਜੋਖਾ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚਲੀਆਂ ਕਈ ਰਚਨਾਵਾਂ ਬਹੁਤ ਆਲ੍ਹੇ ਦਰਜੇ ਦੀਆਂ ਹਨ ਜੋ ਪਾਠਕਾਂ ’ਤੇ ਬੜਾ ਗਹਿਰਾ ਅਸਰ ਛੱਡਦੀਆਂ ਹਨ। ਸੁਖਮੰਦਰ ਨੇ ਸਭ ਤਰ੍ਹਾਂ ਦੇ ਵਿਸ਼ਿਆਂ ਨੂੰ ਛੋਹਿਆ ਹੈ। ਪਲੇਠੀ ਪੁਸਤਕ ਹੋਣ ਦੇ ਬਾਵਜੂਦ ਇਸ ਪੁਸਤਕ ਦੀ ਸਾਹਿਤਕ ਹਲਕਿਆਂ ਵਿੱਚ ਬਹੁਤ ਚਰਚਾ ਹੈ।

ਜ਼ੀਰ ਸਿੰਘ ਬਰਾੜ, ਅੰਗਰੇਜ਼ ਸਿੰਘ ਸੀਤਲ ਅਤੇ ਹਰਮੰਦਰ ਸਿੰਘ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਡ. ਨਵਨੀਤ ਖੋਸਾ ਨੇ ਕਿਹਾ ਕਿ ਭਾਵੇਂ ਉਸ ਦਾ ਕਿੱਤਾ ਮੈਡੀਕਲ ਨਾਲ ਸਬੰਧਤ ਹੈ, ਪਰ ਉਸ ਨੂੰ ਸਾਹਿਤ ਪੜ੍ਹਨ-ਸੁਣਨ ਦੀ ਲਗਨ ਹੈ। ਗੁਰਮੀਤ ਭੱਲਾ, ਡਾ. ਰਾਜਵੰਤ ਕੌਰ ਮਾਨ, ਰਿਸ਼ੀ ਨਾਗਰ ਅਤੇ ਸਭਾ ਦੇ ਜਨਰਲ ਸਕੱਤਰ ਨੇ ਸੁਖਮੰਦਰ ਨੂੰ ਵਧਾਈ ਦਿੰਦਿਆਂ ਪੁਸਤਕ ਨੂੰ ਸਾਹਿਤਕ ਜਗਤ ਵਿੱਚ ਜੀਅ ਆਇਆਂ ਕਿਹਾ।

ਸ਼ਾਇਰ ਜਸਵੰਤ ਸਿੰਘ ਸੇਖੋਂ ਨੇ ਆਪਣੀ ਛੰਦ-ਬੱਧ ਰਚਨਾ ਰਾਹੀਂ ਰੌਣਕ ਲਾਈ। ਮਨਜੀਤ ਬਰਾੜ ਨੇ ‘ਮੈਂ ਦਰਵਾਜ਼ਾ ਬੋਲਦਾਂ, ਮਨਜੀਤਿਆ ਕਦੇ ਗੇੜਾ ਮਾਰੀਂ’ ਆਪਣੀ ਉੱਚੀ ਭਰਵੀਂ ਆਵਾਜ਼ ਵਿੱਚ ਗਾ ਕੇ ਸੁੱਤੀਆਂ ਭਾਵਾਨਾਵਾਂ ਨੂੰ ਹਲੂਣ ਦਿੱਤਾ। ਸਰਦੂਲ ਲੱਖਾ, ਗੁਰਰਾਜ ਵਿਰਕ ਅਤੇ ਸੁਖਪ੍ਰੀਤ ਨੇ ਆਪਣੀਆਂ ਮੌਲਿਕ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹਿਆ।

ਸੁਰਿੰਦਰ ਗੀਤ ਨੇ ਆਪਣੀਆਂ ਦੋ ਨਜ਼ਮਾਂ ਸੁਣਾਈਆਂ ਅਤੇ ‘ਕਵਿਤਾ’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਸ ਨੇ ਕਿਹਾ ਕਿ ਕਵਿਤਾ ਲਿਖਣ ਲਈ ਬੁੱਧੀ ਤੋਂ ਵੱਧ ਵਿਵੇਕ ਦੀ ਜ਼ਰੂਰਤ ਹੁੰਦੀ ਹੈ। ਜਰਨੈਲ ਸਿੰਘ ਤੱਗੜ ਨੇ ਸ਼ਾਇਰ ਪਾਲ ਢਿੱਲੋਂ ਦੀ ਗ਼ਜ਼ਲ ਸੁਣਾਈ। ਪ੍ਰਿੰ. ਅਮਰਜੀਤ ਸਿੰਘ ਨੇ ਡਾ. ਪਾਤਰ ਦੀ ਰਚਨਾ ਤਰੰਨਮ ਵਿੱਚ ਸੁਣਾਈ।

ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਬਾਖੂਬੀ ਨਿਭਾਇਆ। ਪੁਸਤਕ ‘ਖ਼ਾਕ ਤੋਂ ਖ਼ਾਕ ਤੱਕ’ ਬਾਰੇ ਉਨ੍ਹਾਂ ਨੇ ਬੜੀਆਂ ਖ਼ੂਬਸੂਰਤ ਟਿੱਪਣੀਆਂ ਵੀ ਕੀਤੀਆਂ।

ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ, ਕੈਲਗਰੀ

Advertisement
Show comments