ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਾਟਕ ਮੇਲੇ ਨੇ ਕੈਲਗਰੀ ਵਾਸੀਆਂ ’ਤੇ ਗੂੜ੍ਹੀ ਛਾਪ ਛੱਡੀ

ਸੁਖਵੀਰ ਗਰੇਵਾਲ ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 14ਵਾਂ ਸੋਹਣ ਮਾਨ ਯਾਦਗਾਰੀ ਸਾਲਾਨਾ ਸੱਭਿਆਚਾਰਕ ਸਮਾਗਮ ਕੈਲਗਰੀ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੇਸ਼ ਕੀਤੇ ਦੋ ਨਾਟਕਾਂ ਦੇ ਵਿਸ਼ਿਆਂ ਨੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ। ਉਦਘਾਟਨ ਦੀ ਰਸਮ ਪ੍ਰਧਾਨ ਜਸਵਿੰਦਰ...
Advertisement

ਸੁਖਵੀਰ ਗਰੇਵਾਲ

ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 14ਵਾਂ ਸੋਹਣ ਮਾਨ ਯਾਦਗਾਰੀ ਸਾਲਾਨਾ ਸੱਭਿਆਚਾਰਕ ਸਮਾਗਮ ਕੈਲਗਰੀ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੇਸ਼ ਕੀਤੇ ਦੋ ਨਾਟਕਾਂ ਦੇ ਵਿਸ਼ਿਆਂ ਨੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ। ਉਦਘਾਟਨ ਦੀ ਰਸਮ ਪ੍ਰਧਾਨ ਜਸਵਿੰਦਰ ਕੌਰ ਮਾਨ, ਵਿੱਤ ਸਕੱਤਰ ਕਮਲਪ੍ਰੀਤ ਪੰਧੇਰ, ਗੋਪਾਲ ਕਾਉਂਕੇ ਤੇ ਹੋਰ ਮੈਂਬਰਾਂ ਨੇ ਕੀਤੀ।

Advertisement

ਕੈਲਗਰੀ ਦੇ ਬੱਚਿਆਂ ਨੇ ਕਮਲਪ੍ਰੀਤ ਪੰਧੇਰ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ ‘ਜੰਗਲ ਆਇਆ ਸ਼ਹਿਰ’ ਪੇਸ਼ ਕੀਤਾ ਜਿਹੜਾ ਆਪਣਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ ਕਿ ਮਨੁੱਖ ਦੇ ਲਾਲਚ ਨੇ ਸਮਾਜ ਨੂੰ ਜੰਗਲ ਬਣਾ ਲਿਆ ਹੈ। ਇੱਕ ਅਜਿਹਾ ਜੰਗਲ ਜਿਸ ਜੰਗਲ ਵਿੱਚ ਇਨਸਾਨੀਅਤ ਮਰ ਰਹੀ ਹੈ। ਨਾਟਕ ਤੋਂ ਤੁਰੰਤ ਬਾਅਦ ਕੈਲਗਰੀ ਦੀਆਂ ਬੱਚੀਆਂ ਜੋ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਨਾਲ ਵੀ ਜੁੜੀਆਂ ਹੋਈਆਂ ਹਨ, ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪ੍ਰਭਲੀਨ ਗਰੇਵਾਲ (ਫੀਲਡ ਹਾਕੀ), ਜਸਲੀਨ ਸਿੱਧੂ, ਅਰਸ਼ਬੀਰ ਸਿੱਧੂ ਅਤੇ ਸੁਖਮਨੀ ਸਿੱਧੂ (ਕੁਸ਼ਤੀ) ਸ਼ਾਮਲ ਸਨ। ਪ੍ਰੋਗਰੈਸਿਵ ਕਲਾ ਮੰਚ ਦੇ ਕਲਾਕਾਰਾਂ ਨੇ ਕੌਰਿਓਗ੍ਰਾਫੀ ‘ਗੁਆਂਢਣੇ’ ਪੇਸ਼ ਕੀਤੀ।

ਇਸ ਤੋਂ ਬਾਅਦ ਗ਼ਦਰੀ ਸ਼ਹੀਦ ਬੀਬੀ ਗੁਲਾਬ ਕੌਰ ਯਾਦਗਾਰੀ ਐਵਾਰਡ ਬੀਬੀ ਸੁਰਿੰਦਰ ਕੌਰ ਢੁੱਡੀਕੇ ਨੂੰ ਅਰਪਿਤ ਕੀਤਾ ਗਿਆ। ਬੀਬੀ ਸੁਰਿੰਦਰ ਕੌਰ ਢੁੱਡੀਕੇ ਦਾ ਸਮੁੱਚਾ ਜੀਵਨ ਲੋਕ ਲਹਿਰ ਨੂੰ ਸਮਰਪਿਤ ਰਿਹਾ ਹੈ। ਇਸ ਦੇ ਨਾਲ ਹੀ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵੱਲੋਂ ਰਿਸ਼ੀ ਨਾਗਰ ਨੂੰ ਉਨ੍ਹਾਂ ਦੀਆਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਨੂੰ ਆਰਥਿਕ ਸਹਿਯੋਗ ਦੇਣ ਕਰਕੇ ਉਚੇਚਾ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜਸਵੰਤ ਜ਼ੀਰਖ ਦੀ ਕਿਤਾਬ ‘ਮੌਜੂਦਾ ਸਮੇਂ ਦਾ ਸੱਚ’ ਤੇ ਬਲਜਿੰਦਰ ਸੰਘਾ ਨੇ ਪੇਪਰ ਪੜ੍ਹਿਆ ਅਤੇ ਇਸ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਵੀ ਅਦਾ ਕੀਤੀ।

ਪ੍ਰੋਗਰਾਮ ਦੇ ਸਿਖਰ ’ਤੇ ਇਸ ਸਮਾਗਮ ਦਾ ਪ੍ਰਮੁੱਖ ਨਾਟਕ ‘ਬੇੜੀਆਂ ਲੱਗੇ ਸੁਪਨੇ’ ਪੇਸ਼ ਕੀਤਾ ਗਿਆ। ਨਾਟਕ ਨੂੰ ਲਿਖਣ ਤੇ ਨਿਰਦੇਸ਼ਿਤ ਕਰਨ ਦੀ ਜ਼ਿੰਮੇਵਾਰੀ ਹਰਕੇਸ਼ ਚੌਧਰੀ ਨੇ ਨਿਭਾਈ। ਨਾਟਕ ਨੇ ਡੌਂਕੀ ਲਗਾ ਕੇ ਵਿਦੇਸ਼ ਵਿੱਚ ਵਸਣ ਦੇ ਸੁਪਨੇ ਲੈ ਕੇ ਜਾਂਦੇ ਨੌਜਵਾਨਾਂ ਦੇ ਜੀਵਨ ਨਾਲ ਹੋ ਰਹੇ ਖਿਲਵਾੜ ਦੀ ਕਹਾਣੀ ਨੂੰ ਬੜੇ ਹੀ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ। ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਕਮਲਪ੍ਰੀਤ ਪੰਧੇਰ ਨੇ ਬਾਖੂਬੀ ਨਿਭਾਈ।

Advertisement