ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਲਾਗੂ ਕਰਨ ਦੀ ਮੰਗ

ਕਸੂਰ: ਬੁੱਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਪਾਕਿਸਤਾਨ ਸਥਿਤ ਮਾਡਲ ਹਾਈ ਸਕੂਲ ਰਾਏ ਵਿੰਡ ਰੋਡ ਕਸੂਰ ਵਿਖੇ ਦੂਸਰੀ ਆਲਮੀ ਪੰਜਾਬੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਬੁਲਾਰਿਆਂ ਨੇ ਮਾਦਰੀ ਜ਼ੁਬਾਨ ਦੀ ਤਰੱਕੀ ਵਾਸਤੇ ਪੰਜਾਬੀ ਨੂੰ ਮੁੱਢਲੇ ਪੱਧਰ ਤੋਂ ਲਾਗੂ ਕਰਨ ਦੀ ਗੱਲ...
Advertisement

ਕਸੂਰ: ਬੁੱਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਪਾਕਿਸਤਾਨ ਸਥਿਤ ਮਾਡਲ ਹਾਈ ਸਕੂਲ ਰਾਏ ਵਿੰਡ ਰੋਡ ਕਸੂਰ ਵਿਖੇ ਦੂਸਰੀ ਆਲਮੀ ਪੰਜਾਬੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਬੁਲਾਰਿਆਂ ਨੇ ਮਾਦਰੀ ਜ਼ੁਬਾਨ ਦੀ ਤਰੱਕੀ ਵਾਸਤੇ ਪੰਜਾਬੀ ਨੂੰ ਮੁੱਢਲੇ ਪੱਧਰ ਤੋਂ ਲਾਗੂ ਕਰਨ ਦੀ ਗੱਲ ਕੀਤੀ। ਇਨ੍ਹਾਂ ਬੁਲਾਰਿਆਂ ਵਿੱਚ ਬੁੱਲ੍ਹੇ ਸ਼ਾਹ ਅਦਬੀ ਸੰਗਤ, ਕਸੂਰ ਡਾਕਟਰ ਮੁਹੰਮਦ ਰਿਆਜ਼ ਅੰਜੁਮ ਸਦਰ, ਮੁਹੰਮਦ ਇਕਬਾਲ ਨਜਮੀ, ਮੁਹੰਮਦ ਸ਼ੋਇਬ ਮਿਰਜ਼ਾ, ਡਾਕਟਰ ਹਫ਼ੀਜ਼ ਅਹਿਮਦ, ਤੁਫ਼ੈਲ ਸਰੂਰ ਬਲੋਚ, ਡਾਕਟਰ ਇਰਫ਼ਾਨ ਅਲਹਕ, ਡਾਕਟਰ ਮੁਹੰਮਦ ਰਿਆਜ਼ ਸ਼ਾਹਿਦ, ਡਾਕਟਰ ਕਲਿਆਣ ਸਿੰਘ ਕਲਿਆਣ, ਨਾਜ਼ ਔਕਾੜਵੀ, ਡਾਕਟਰ ਮੁਹੰਮਦ ਅਯੂਬ, ਡਾਕਟਰ ਸਆਦਤ ਅਲੀ ਸਾਕਿਬ, ਪ੍ਰੋਫ਼ੈਸਰ ਡਾਕਟਰ ਅਰਸ਼ਦ ਇਕਬਾਲ ਅਰਸ਼ਦ, ਡਾਕਟਰ ਅਹਿਸਾਨ ਅੱਲ੍ਹਾ ਤਾਹਿਰ, ਸ਼ੌਕਤ ਨਕਸ਼ਬੰਦੀ ਡਾਕਟਰ ਸਯਦ ਫ਼ਰਮਾਨ ਅਲੀ, ਮੁਹੰਮਦ ਸਾਜਿਦ ਆਦਿ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਦੁਨੀਆ ਦੀਆਂ ਵੱਡੀਆਂ ਜ਼ੁਬਾਨਾਂ ਵਿੱਚੋਂ ਇੱਕ ਹੈ। ਪੰਜਾਬੀ ਸਾਹਿਤ ਦੀ ਤਰੱਕੀ ਵਾਸਤੇ ਬਾਬਾ ਬੁੱਲ੍ਹੇ ਸ਼ਾਹ ਦੇ ਉਦੇਸ਼ ਨੂੰ ਫੈਲਾਉਣ ਲਈ ਅਦਬੀ ਸੰਗਤ ਅਪਣਾ ਕਿਰਦਾਰ ਅਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਹਰ ਸ਼ਹਿਰ ਵਿੱਚ ਪੰਜਾਬੀ ਬੋਲਣ ਵਾਲੇ ਵੱਡੀ ਪੱਧਰ ’ਤੇ ਰਹਿੰਦੇ ਹਨ। ਉਨ੍ਹਾਂ ਹਕੂਮਤ ਤੋਂ ਮੰਗ ਕੀਤੀ ਕਿ ਇਸ ਜ਼ੁਬਾਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਲਾਗੂ ਕੀਤੀ ਜਾਵੇ।

ਪ੍ਰੋਗਰਾਮ ਦੇ ਦੂਸਰੇ ਦੌਰ ਵਿੱਚ ਸਲੀਮ ਆਫ਼ਤਾਬ ਸਲੀਮ ਕਸੂਰੀ, ਇਸ਼ਤੇਆਕ ਅਸਰ, ਮੁਹੰਮਦ ਬੂਟਾ ਸ਼ਾਕਿਰ ਅਤੇ ਇਕੱਤਰ ਸ਼ਾਇਰਾਂ ਨੇ ਬਾਬਾ ਜੀ ਦੀ ਹਜ਼ੂਰੀ ਵਿੱਚ ਅਪਣਾ ਕਲਾਮ ਪੇਸ਼ ਕੀਤਾ ਅਤੇ ਹਾਜ਼ਰੀਨ ਤੋਂ ਭਰਪੂਰ ਦਾਦ ਵਸੂਲ ਕੀਤੀ। ਇਸ ਮੌਕੇ ’ਤੇ ਹਾਜ਼ਰੀਨ ਵਿੱਚ ਪਹਿਲੀ ਕਾਨਫਰੰਸ ’ਚ ਪੜ੍ਹੇ ਗਏ ਕਲਾਮਾਂ ਦੀ ਕਿਤਾਬ ‘ਪੰਜਾਬੀ ਜ਼ਬਾਨ ਓ ਅਦਬ ਦਾ ਅਜੋਕਾ ਮੁਹਾੜ’ ਅਤੇ ਬੁੱਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਛਾਪਿਆ ਜਾਣ ਵਾਲਾ ਮਹੀਨਾਵਾਰ ਰਸਾਲਾ ‘ਬੁੱਲ੍ਹਾ’ ਮੁਫ਼ਤ ਤਕਸੀਮ ਕੀਤਾ ਗਿਆ। ਇਸ ਮੌਕੇ ’ਤੇ ਬੁੱਲ੍ਹੇ ਸ਼ਾਹ ਅਦਬੀ ਸੰਗਤ ਦੇ ਸਦਰ ਡਾਕਟਰ ਮੁਹੰਮਦ ਰਿਆਜ਼ ਅੰਜੁਮ ਨੇ ਦੂਰ ਦਰਾਜ਼ ਤੋਂ ਤਸ਼ਰੀਫ਼ ਲਿਆਉਣ ਵਾਲੇ ਸ਼ਾਇਰਾਂ ਅਤੇ ਪਰਚਾ ਪੜ੍ਹਨ ਵਾਲੇ ਵਿਦਵਾਨਾਂ ਨੂੰ ਬੁਲ੍ਹੇ ਸ਼ਾਹ ਐਵਾਰਡ ਨਾਲ ਨਿਵਾਜਿਆ ਅਤੇ ਹਾਜ਼ਰੀਨ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਜਿਹੜੇ ਸ਼ਾਇਰ ਆਪ ਪੁੱਜ ਨਹੀਂ ਸਕੇ ਉਨ੍ਹਾਂ ਵਿੱਚੋਂ ਜਸਵਿੰਦਰ ਸਿੰਘ ਰੁਪਾਲ ਅਤੇ ਪ੍ਰਵੀਨ ਕੌਰ ਸਿੱਧੂ ਨੂੰ ਮੈਕਾਲੇ ਨਗਾਰ ਐਵਾਰਡ ਅਤੇ ਅਮਰਜੀਤ ਸਿੰਘ ਜੀਤ, ਪਾਲ ਜਲੰਧਰੀ, ਡਾਕਟਰ ਦਿਲਸ਼ਾਨ, ਇਨਸ਼ੀਆਕ ਅਨਸਾਰੀ ਅਤੇ ਗੁਰਦੀਸ਼ ਕੌਰ ਗਰੇਵਾਲ ਨੂੰ ਪੰਜਾਬੀ ਸੇਵਕ ਐਵਾਰਡ ਦਿੱਤੇ ਗਏ।

Advertisement

ਸੰਪਰਕ: 92 300 4662307

Advertisement
Show comments