ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਕਾਰ ਪਾਰਕਿੰਗ ’ਚ ਸ਼ਰਾਬ ਪੀਂਦੇ ਪੰਜਾਬੀ ਲੜਕਾ ਤੇ ਲੜਕੀ ਹਥਿਆਰ ਸਣੇ ਗ੍ਰਿਫਤਾਰ

ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸਨ ਦੋਵੇਂ
Advertisement

ਇੱਥੋਂ ਦੀ ਪੁਲੀਸ ਨੇ ਰੁਟੀਨ ਚੈਕਿੰਗ ਦੌਰਾਨ ਮਾਲ ਦੀ ਪਾਰਕਿੰਗ ਵਿੱਚ ਕਾਰ ਲਗਾ ਕੇ ਸ਼ਰਾਬ ਪੀਂਦੇ ਅਤੇ ਭਰੀ ਹੋਈ ਨਾਜਾਇਜ਼ ਪਿਸਤੌਲ ਸਮੇਤ ਪੰਜਾਬ ਤੋਂ ਸਟੱਡੀ ਵੀਜ਼ੇ ’ਤੇ ਆਏ ਮੁੰਡੇ ਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ। ਦੋਹਾਂ ਦੀ ਪਛਾਣ ਜਗਦੀਪ ਸੀਹਰਾ (20) ਅਤੇ ਗੁਨੀਕ ਜਵੰਦਾ ਵਜੋਂ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਬਰੈਂਪਟਨ ਦੇ ਰਹਿਣ ਵਾਲੇ ਦੋਵੇਂ ਦੋ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸੀ। ਪੀਲ ਪੁਲੀਸ ਅਨੁਸਾਰ ਮੁੰਡੇ ਵਿਰੁੱਧ ਵੱਖ ਵੱਖ ਸੱਤ ਦੋਸ਼ ਅਤੇ ਕੁੜੀ ਵਿਰੁੱਧ ਪੰਜ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ ਲੜਕਾ ਨਾਜਾਇਜ਼ ਬੰਦੂਕ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ ’ਤੇ ਸੀ ਅਤੇ ਅਦਾਲਤ ਵਲੋਂ ਉਸ ਉੱਤੇ ਅਸਲਾ ਤੇ ਸ਼ਰਾਬ ਤੋਂ ਦੂਰ ਰਹਿਣ ਦੀਆਂ ਜ਼ਮਾਨਤੀ ਸ਼ਰਤਾਂ ਆਇਦ ਸਨ ਜਦਕਿ ਲੜਕੀ ਕੁਝ ਹੀ ਮਹੀਨੇ ਪਹਿਲਾਂ ਹੀ ਬਾਲਗ ਹੋਈ ਸੀ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਸਨ ਕਿ ਬਰੈਮਲੀ ਸੈਂਟਰ ਮਾਲ ਦੀ ਪਾਰਕਿੰਗ ਵਿੱਚ ਗੈਰ ਸਮਾਜੀ ਅਨਸਰਾਂ ਗਲਤ ਹਰਕਤਾਂ ਕਰਦੇ ਹਨ। ਇਸੇ ਵਾਸਤੇ ਉੱਥੇ ਖੜ੍ਹੇ ਸ਼ੱਕੀ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਸੀ ਤਾਂ ਦੋਵਾਂ ਨੂੰ ਕਾਲੇ ਰੰਗ ਦੇ ਪਿੱਕ ਅੱਪ ਵਿੱਚ ਸ਼ਰਾਬ ਪੀਂਦੇ ਵੇਖਿਆ ਗਿਆ। ਤਲਾਸ਼ੀ ਦੌਰਾਨ ਕਾਰ ਵਿਚੋਂ ਭਰੀ ਹੋਈ ਨਾਜਾਇਕ ਪਿਸਤੌਲ ਵੀ ਮਿਲੀ। ਪੁਲੀਸ ਅਨੁਸਾਰ ਉਨ੍ਹਾਂ ਤੋਂ ਇਹ ਪੁੱਛਗਿੱਛ ਕੀਤੀ ਜਾਂਏਗੀ ਕਿ ਉਹ ਕੋਈ ਵਾਰਦਾਤ ਕਰਨ ਲਈ ਉੱਥੇ ਸਾਜਿਸ਼ ਤਾਂ ਨਹੀਂ ਸੀ ਘੜ ਰਹੇ।

Advertisement

Advertisement
Tags :
Canada Newsindia canada newspunjab news
Show comments