ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਕੈਲਗਰੀ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਗੈਂਗਸਟਰ ਫ਼ਰਾਰ

ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਵਲੋਂ ਵੱਡਾ ਤਰੱਦਦ ਕਰਕੇ ਵੱਖ ਵੱਖ ਅਪਰਾਧਾਂ ਹੇਠ ਗ੍ਰਿਫਤਾਰ ਕੀਤਾ ਗਿਆ ਕਥਿਤ ਗੈਂਗਸਟਰ ਜਗਦੀਪ ਸਿੰਘ ਬੀਤੀ ਰਾਤ ਕੈਲਗਰੀ ਦੇ ਰੌਕੀਵਿਊ ਹਸਪਤਾਲ ’ਚੋਂ ਫ਼ਰਾਰ ਹੋ ਗਿਆ। ਅਜੇ ਉਸ ਤੋਂ ਫਿਰੌਤੀਆਂ ਨਾਲ ਸਬੰਧਤ ਗੈਂਗਸਟਰ ਸਰਗਰਮੀਆਂ ਬਾਰੇ ਜਾਂਚ ਅਰੰਭੀ...
ਹਸਪਤਾਲ ’ਚੋਂ ਫਰਾਰ ਹੋਏ ਜਗਦੀਪ ਦੀ ਏਜੰਸੀ ਵਲੋਂ ਜਾਰੀ ਫਾਈਲ ਫੋਟੋ।
Advertisement

ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਵਲੋਂ ਵੱਡਾ ਤਰੱਦਦ ਕਰਕੇ ਵੱਖ ਵੱਖ ਅਪਰਾਧਾਂ ਹੇਠ ਗ੍ਰਿਫਤਾਰ ਕੀਤਾ ਗਿਆ ਕਥਿਤ ਗੈਂਗਸਟਰ ਜਗਦੀਪ ਸਿੰਘ ਬੀਤੀ ਰਾਤ ਕੈਲਗਰੀ ਦੇ ਰੌਕੀਵਿਊ ਹਸਪਤਾਲ ’ਚੋਂ ਫ਼ਰਾਰ ਹੋ ਗਿਆ। ਅਜੇ ਉਸ ਤੋਂ ਫਿਰੌਤੀਆਂ ਨਾਲ ਸਬੰਧਤ ਗੈਂਗਸਟਰ ਸਰਗਰਮੀਆਂ ਬਾਰੇ ਜਾਂਚ ਅਰੰਭੀ ਹੀ ਜਾਣ ਲੱਗੀ ਸੀ, ਪਰ ਉਸ ਨੇ ਬਿਮਾਰੀ ਦਾ ਬਹਾਨਾ ਬਣਾਇਆ, ਜਿਸ ਕਾਰਨ ਉਸ ਨੂੰ ਕੱਲ੍ਹ ਹਸਪਤਾਲ ਦਾਖਲ ਕਰਵਾਇਆ ਸੀ।

ਸੀਬੀਐਸਏ ਵਲੋਂ ਵੱਖ ਵੱਖ ਪੁਲੀਸ ਬਲਾਂ ਦੇ ਸਹਿਯੋਗ ਨਾਲ ਉਸ ਦੀ ਭਾਲ ਵਿੱਚ ਤੇਜ਼ੀ ਲਿਆਂਦੀ ਗਈ ਹੈ। ਏਜੰਸੀ ਵਲੋਂ ਗੈਰਕਾਨੂੰਨੀ ਢੰਗ ਨਾ ਰਹਿ ਰਹੇ ਲੋਕਾਂ ਦੀ ਫੜੋ ਫੜਾਈ ਮੌਕੇ ਅਚਾਨਕ ਜਗਦੀਪ ਕਾਬੂ ਆ ਗਿਆ ਸੀ। ਬੇਸ਼ੱਕ ਏਜੰਸੀ ਵਲੋਂ ਵਧੇਰੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਗਿਆ ਹੈ, ਪਰ ਸੂਤਰਾਂ ਅਨੁਸਾਰ ਏਜੰਸੀ ਨੂੰ ਉਸ ਦੀ ਪੁੱਛਗਿੱਛ ਦੌਰਾਨ ਵੱਡੇ ਅਪਰਾਧਾਂ ਬਾਰੇ ਖੁਲਾਸੇ ਹੋਣ ਦਾ ਵਿਸ਼ਵਾਸ ਹੈ।

Advertisement

Advertisement
Show comments