ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canada: ਸਖ਼ਤ ਵੀਜ਼ਾ ਨੀਤੀਆਂ ਕਰਕੇ 2.35 ਲੱਖ ਵਿਦੇਸ਼ੀ ਨਾਗਰਿਕਾਂ ਦੇ ਸੁਪਨੇ ਟੁੱਟੇ

ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫ਼ੌਰਨ ਵਰਕਰਜ਼ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਨਾਂਹ ਹੋਣ ਲੱਗੀ
Advertisement

ਕੈਨੇਡਾ ਦੀਆਂ ਸਖ਼ਤ ਵੀਜ਼ਾ ਨੀਤੀਆਂ ਕਰਕੇ ਮੌਜੂਦਾ ਵਰ੍ਹੇ ਦੌਰਾਨ 2.35 ਲੱਖ ਵਿਦੇਸ਼ੀ ਨਾਗਰਿਕਾਂ ਦਾ ਕੈਨੇਡਾ ਪੁੱਜਣ ਦਾ ਸੁਪਨਾ ਅਧੂਰਾ ਰਹਿ ਗਿਆ। ਇਸ ਵਿਚ ਸਟੱਡੀ ਵੀਜ਼ਾ, ਟੈਂਪਰੇਰੀ ਫ਼ੌਰਨ ਵਰਕਰਜ਼ ਦੇ ਜੀਵਨ ਸਾਥੀ ਤੇ ਵਰਕ ਪਰਮਿਟ ਅਰਜ਼ੀਆਂ ਵਾਲੇ ਹਨ। ਜੇਕਰ ਸਟੱਡੀ ਵੀਜ਼ਾ ਨਾਲ ਸਬੰਧਤ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਦਸੰਬਰ 2023 ਦੌਰਾਨ 95 ਹਜ਼ਾਰ ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2020 ਵਿਚ ਇਹ ਅੰਕੜਾ ਸਿਰਫ਼ 30 ਹਜ਼ਾਰ ਰਹਿ ਗਿਆ।

ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫ਼ੌਰਨ ਵਰਕਰਜ਼ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਸਾਫ਼ ਨਾਂਹ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ 1.23 ਲੱਖ ਸਾਬਕਾ ਟੈਂਪਰੇਰੀ ਰੈਜ਼ੀਡੈਂਟ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਣਨ ਵਿਚ ਸਫਲ ਰਹੇ। ਇਹ ਅੰਕੜਾ ਮੁਲਕ ਦੇ ਨਵੇਂ ਪਰਮਾਨੈਂਟ ਰੈਜ਼ੀਡੈਂਟ ਦਾ 50 ਫ਼ੀਸਦੀ ਬਣਦਾ ਹੈ। ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟ ਦੀ ਗਿਣਤੀ ਕੁਲ ਆਬਾਦੀ ਦਾ 5 ਫ਼ੀਸਦੀ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਅਤੇ ਇਸੇ ਤਹਿਤ ਪਹਿਲਾਂ ਤੋਂ ਮੁਲਕ ਵਿਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਚਲਦਾ ਕੀਤਾ ਜਾ ਰਿਹਾ ਹੈ।

Advertisement

ਘੱਟ ਉਜਰਤ ਦਰਾਂ ’ਤੇ ਐੱਲ.ਐੱਮ.ਆਈ.ਏ. ਜਾਰੀ ਨਾ ਕਰਨ ਵਾਲੇ ਇਲਾਕਿਆਂ ਦੀ ਗਿਣਤੀ ਵਧ ਕੇ 32 ਹੋ ਚੁੱਕੀ ਹੈ। ਇਸ ਵਿਚ ਓਨਟਾਰੀਓ ਦਾ ਗੁਏਲਫ ਅਤੇ ਗ੍ਰੇਟਰ ਸੂਦਬਰੀ, ਮੈਨੀਟੋਬਾ ਦਾ ਵਿਨੀਪੈਗ, ਐਲਬਰਟਾ ਦਾ ਰੈੱਡ ਡੀਅਰ ਅਤੇ ਲੈਥਬ੍ਰਿਜ ਅਤੇ ਬੀ.ਸੀ. ਦਾ ਕਲੋਨਾ ਸ਼ਹਿਰ ਵੀ ਸੂਚੀ ਵਿਚ ਆ ਚੁੱਕੇ ਹਨ। ਕੱਚਿਆਂ ਦੀ ਗਿਣਤੀ ਘਟਾਉਣ ਵਿਚ ਜੁਟੀ ਸਰਕਾਰ ਇਨ੍ਹਾਂ ਸ਼ਹਿਰਾਂ ਦੇ ਇੰਪਲੌਇਰ ਹੁਣ ਘੱਟ ਉਜ਼ਰਤਾਂ ਦੀ ਪੇਸ਼ਕਸ਼ ਕਰਦਿਆਂ ਐੱਲ.ਐੱਮ.ਆਈ.ਏ. ਹਾਸਲ ਨਹੀਂ ਕਰ ਸਕਣਗੇ।

ਕੈਨੇਡਾ ਪੁੱਜ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪਿਛਲੇ ਵਰ੍ਹੇ ਦੇ ਮੁਕਾਬਲੇ ਇਕ ਲੱਖ ਘੱਟ ਗਈ ਜਦਕਿ ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਤੱਕ ਪੁੱਜ ਸਕਦਾ ਹੈ। ਇਸੇ ਤਰ੍ਹਾਂ ਵਰਕ ਪਰਮਿਟ ਅਰਜ਼ੀਆਂ ’ਤੇ ਵੀ ਕੈਂਚੀ ਚੱਲ ਰਹੀ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪੁੱਜਣ ਵਾਲਿਆਂ ਦੀ ਗਿਣਤੀ 1.34 ਲੱਖ ਘਟ ਗਈ। ਸਿਰਫ਼ ਜੁਲਾਈ ਮਹੀਨੇ ਦਾ ਅੰਕੜਾ ਦੇਖਿਆ ਜਾਵੇ ਤਾਂ 2024 ਦੌਰਾਨ ਤਕਰੀਬਨ 30 ਹਜ਼ਾਰ ਨਵੇਂ ਕਿਰਤੀ ਕੈਨੇਡਾ ਪੁੱਜੇ ਸਨ ਪਰ ਇਸ ਸਾਲ ਅੰਕੜਾ 18,500 ਦਰਜ ਕੀਤਾ ਗਿਆ। ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਵਿਚ ਵੀ ਜੁਲਾਈ 2024 ਦੌਰਾਨ 17 ਹਜ਼ਾਰ ਤੋਂ ਵੱਧ ਨੌਜਵਾਨ ਕੈਨੇਡਾ ਪੁੱਜੇ ਪਰ ਇਸ ਵਾਰ ਅੰਕੜਾ 7,685 ਰਹਿ ਗਿਆ।

ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਹਾਲਾਤ ਨੂੰ ਵੇਖਦਿਆਂ 1.14 ਲੱਖ ਲੋਕ ਆਪਣੇ ਜੱਦੀ ਮੁਲਕ ਪਰਤ ਗਏ। 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ ਵਿਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ। ਇਸ ਰੁਝਾਨ ਸਦਕਾ ਕੈਨੇਡੀਅਨ ਵਸੋਂ ਵਿਚ ਵਾਧੇ ਦੀ ਰਫ਼ਤਾਰ ਤਕਰੀਬਨ ਸਿਫ਼ਰ ’ਤੇ ਆ ਚੁੱਕੀ ਹੈ।

Advertisement
Tags :
Canada Newscanada news updateਕੈਨੇਡਾ ਖ਼ਬਰਾਂ
Show comments