ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਨਵੰਬਰ 84 ਸਿੱਖ ਨਸਲਕੁਸ਼ੀ ਦੇ ਰੋਸ ਵਜੋਂ 7 ਦਿਨਾਂ ਤੋਂ ਝੁਕੇ ਨੇ ਬਰੈਂਪਟਨ ਸਿਟੀ ਕੌਂਸਲ ਦੇ ਝੰਡੇ

ਹਰ ਸਾਲ ਇਹ ਹਫਤਾ ਇੰਜ ਹੀ ਮਨਾਏਗੀ ਸਿਟੀ ਕੌਂਸਲ
ਸਿੱਖ ਨਸਲਕੁਸ਼ੀ 1984 ਦੇ ਰੋਸ ਵਜੋਂ ਬਰੈਂਪਟਨ ਸਿੱਟੀ ਕੌਂਸਲ ਦੀ ਇਮਾਰਤ ਤੇ 7ਵੇਂ ਦਿਨ ਵੀ ਝੁਕਿਆ ਹੋਇਆ ਝੰਡਾ।
Advertisement

ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਸਿਟੀ ਕੌਂਸਲ (ਮਿਉਂਸਪੈਲਿਟੀ) ਵਲੋਂ ਨਵੰਬਰ 1984 ’ਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ’ਚ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਹਰ ਸਾਲ ਇਹ ਹਫਤਾ ਸਿੱਖ ਨਸਲਕੁਸ਼ੀ ਦੇ ਨਾਂਅ ਹੇਠ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਦੌਰਾਨ ਸਿਟੀ ਕੌਂਸਲ ਨਾਲ ਸਬੰਧਤ ਇਮਾਰਤਾਂ ’ਤੇ ਲੱਗੇ ਝੰਡੇ ਅੱਧੇ ਝੁਕੇ ਰਹਿਣਗੇ।

ਜਾਣਕਾਰੀ ਅਨੁਸਾਰ 1 ਨਵੰਬਰ ਤੋਂ ਕੌਂਸਲ ਇਮਾਰਤਾਂ ’ਤੇ ਲੱਗੇ ਝੰਡੇ ਅੱਜ ਸਤਵੇਂ ਦਿਨ ਵੀ ਝੁਕੇ ਹੋਏ ਸਨ। ਬੇਸ਼ੱਕ ਭਾਰਤ ਵਿੱਚ ਇਨ੍ਹਾਂ ਮਾੜੇ ਦਿਨਾਂ ਨੂੰ ਦੰਗੇ ਕਿਹਾ ਜਾਂਦਾ ਹੈ, ਪਰ ਸਿਟੀ ਕੌਂਸਲ ਵਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਹੈ। ਕੈਨੇਡਾ ਦੀਆਂ ਕੁਝ ਹੋਰ ਸਿਟੀ ਕੌਂਸਲਾਂ ਵਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਹਨ।

Advertisement

Advertisement
Tags :
84 Sikh riots84 ਸਿੱਖ ਨਸਲਕੁਸ਼ੀBramptonCanada Newsਕੈਨੇਡਾ ਖ਼ਬਰਾਂਕੈਨੇਡਿਆਈ ਝੰਡਾਬਰੈਂਪਟਨ
Show comments