ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਸਟਰੇਲੀਆ ਦੀ ਪਹਿਲੀ ਇਸਤਰੀ ਸੰਸਦ ਮੈਂਬਰ ਡਾ. ਪਰਵਿੰਦਰ ਕੌਰ

ਉਜਾਗਰ ਸਿੰਘ ਪੰਜਾਬਣ ਡਾ. ਪਰਵਿੰਦਰ ਕੌਰ ਆਸਟਰੇਲੀਆ ਦੇ ਅਪਰ ਹਾਊਸ ਭਾਵ ਸੰਸਦ ਦੀ ਮੈਂਬਰ ਚੁਣੀ ਗਈ ਹੈ। ਭਾਰਤੀ ਮੂਲ ਦੇ ਪੰਜਾਬੀਆਂ ਨੇ ਪਰਵਾਸ ਦੀ ਸਿਆਸਤ ਵਿੱਚ ਵਿਲੱਖਣ ਮਾਅਰਕੇ ਮਾਰੇ ਹਨ। ਹੁਣ ਤੱਕ ਭਾਰਤੀ ਮੂਲ ਦੇ ਪੰਜਾਬੀਆਂ ਨੇ ਅਮਰੀਕਾ, ਕੈਨੇਡਾ ਅਤੇ...
Advertisement

ਉਜਾਗਰ ਸਿੰਘ

ਪੰਜਾਬਣ ਡਾ. ਪਰਵਿੰਦਰ ਕੌਰ ਆਸਟਰੇਲੀਆ ਦੇ ਅਪਰ ਹਾਊਸ ਭਾਵ ਸੰਸਦ ਦੀ ਮੈਂਬਰ ਚੁਣੀ ਗਈ ਹੈ। ਭਾਰਤੀ ਮੂਲ ਦੇ ਪੰਜਾਬੀਆਂ ਨੇ ਪਰਵਾਸ ਦੀ ਸਿਆਸਤ ਵਿੱਚ ਵਿਲੱਖਣ ਮਾਅਰਕੇ ਮਾਰੇ ਹਨ। ਹੁਣ ਤੱਕ ਭਾਰਤੀ ਮੂਲ ਦੇ ਪੰਜਾਬੀਆਂ ਨੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੀ ਸਿਆਸਤ ਵਿੱਚ ਆਪਣੀ ਕਾਬਲੀਅਤ ਨਾਲ ਝੰਡੇ ਗੱਡੇ ਸਨ। ਹੁਣ ਆਸਟਰੇਲੀਆ ਦੀ ਸਿਆਸਤ ਵਿੱਚ ਪੰਜਾਬਣ ਜੀਵ ਵਿਗਿਆਨੀ ਡਾ. ਪਰਵਿੰਦਰ ਕੌਰ ਨੇ ਪਹਿਲੀ ਵਾਰ ਉੱਥੋਂ ਦੀ ਸੰਸਦ ਦੀ ਮੈਂਬਰ ਬਣ ਕੇ ਪੰਜਾਬਣਾਂ ਨੂੰ ਮਾਣ ਦਿਵਾਇਆ ਹੈ। ਇਹ ਹੋਰ ਵੀ ਖ਼ੁਸ਼ੀ ਦੀ ਗੱਲ ਹੈ ਕਿ ਪਰਵਿੰਦਰ ਕੌਰ ਆਸਟਰੇਲੀਆ ਦੇ ਅਪਰ ਹਾਊਸ ਦੀ ਮੈਂਬਰ ਚੁਣੀ ਗਈ ਹੈ, ਜਿੱਥੇ ਚੋਟੀ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਹੀ ਚੁਣਿਆ ਜਾਂਦਾ ਹੈ।

Advertisement

ਇਸ ਤੋਂ ਪਹਿਲਾਂ ਉਹ ਡੀ.ਐੱਨ.ਏ. ਜ਼ੂ ਆਸਟਰੇਲੀਆ ਦੀ ਡਾਇਰੈਕਟਰ ਅਤੇ ਯੂਨੀਵਰਸਿਟੀ ਆਫ ਵੈਸਟਰਨ ਆਸਟਰੇਲੀਆ ਦੀ ਐਸੋਸੀਏਟ ਪ੍ਰੋਫੈਸਰ ਸੀ। ਸਾਲ 2023 ਵਿੱਚ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਮੌਕੇ ’ਤੇ ਵੈਸਟਰਨ ਆਸਟਰੇਲੀਆ ਦੀਆਂ ਸਨਮਾਨਤ ਇਸਤਰੀਆਂ ਵਿੱਚ ਉਹ ‘ਵਿਮੈਨ ਆਫ ਦਿ ਯੀਅਰ’ ਚੁਣੀ ਗਈ ਸੀ। ਨੌਜਵਾਨ ਲੜਕੀਆਂ ਲਈ ਪਰਵਿੰਦਰ ਕੌਰ ਪ੍ਰੇਰਨਾ ਸਰੋਤ ਹੈ। ਉਹ ਜੀਵ ਵਿਗਿਆਨ ਦੇ ਖੇਤਰ ਵਿੱਚ ਇੱਕ ਉੱਦਮੀ ਵੀ ਹੈ। ਪਰਵਿੰਦਰ ਕੌਰ ਨੇ ਆਸਟਰੇਲੀਆ ਦੀ ਸਿਆਸਤ ਵਿੱਚ ਨਵਾਂ ਅਧਿਆਇ ਜੋੜ ਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਤੋਂ ਪਹਿਲਾਂ ਗੁਰਮੇਸ਼ ਸਿੰਘ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ। ਪਰਵਿੰਦਰ ਕੌਰ ਸਮਾਜਿਕ, ਸਾਹਿਤਕ, ਸੰਗੀਤਕ, ਸਪੋਰਟਸ, ਸੱਭਿਆਚਾਰਕ ਅਤੇ ਧਾਰਮਿਕ ਸਰਗਰਮੀਆਂ ਅਤੇ ਰੇਡੀਓ ਦੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦੀ ਰਹਿੰਦੀ ਹੈ। ਇਸੇ ਤਰ੍ਹਾਂ ਗੁਰੂ ਘਰ ਨੂੰ ਵੀ ਪੂਰੀ ਸਮਰਪਿਤ ਹੈ। ਉਸ ਨੇ ਸੰਸਦ ਮੈਂਬਰ ਦੀ ਸਹੁੰ ਵੀ ਜਪੁਜੀ ਸਾਹਿਬ ’ਤੇ ਹੱਥ ਰੱਖ ਕੇ ਚੁੱਕੀ ਹੈ।

ਡਾ. ਪਰਵਿੰਦਰ ਕੌਰ ਦਾ ਜਨਮ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਹਿਆਤਪੁਰ ਰੁੜਕੀ ਵਿੱਚ ਮਾਤਾ ਬੀਬੀ ਜਰਨੈਲ ਕੌਰ ਤੇ ਪਿਤਾ ਕਸ਼ਮੀਰ ਸਿੰਘ ਦੇ ਘਰ ਹੋਇਆ। ਡਾ. ਪਰਵਿੰਦਰ ਕੌਰ ਦੋ ਭੈਣ ਭਰਾ ਹਨ। ਉਸ ਦੀ ਸਿੱਖਿਆ ਵੱਖ-ਵੱਖ ਫ਼ੌਜੀ ਸਕੂਲਾਂ ਵਿੱਚ ਹੋਈ ਕਿਉਂਕਿ ਉਸ ਦੇ ਪਿਤਾ ਫ਼ੌਜ ਵਿੱਚ ਨੌਕਰੀ ਕਰਦੇ ਸਨ, ਉਨ੍ਹਾਂ ਦੀ ਬਦਲੀ ਹੋਣ ਕਰਕੇ ਪਰਿਵਾਰ ਨੂੰ ਉਸ ਦੇ ਨਾਲ ਹੀ ਜਾਣਾ ਪੈਂਦਾ ਸੀ, ਪ੍ਰੰਤੂ ਬਹੁਤਾ ਸਮਾਂ ਉਸ ਨੇ ਜਲੰਧਰ ਅਤੇ ਅੰਬਾਲਾ ਕੈਂਟ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ਨੇ ਪਟਿਆਲਾ ਵਿਖੇ ਗਿਆਰਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਕੀਤੀ। ਉਸ ਦੀ ਰੁਚੀ ਸਾਇੰਸ ਵਿੱਚ ਸੀ, ਪ੍ਰੰਤੂ ਉਸ ਨੇ ਗਿਆਰਵੀਂ ਵਿੱਚ ਮਿਲੇ-ਜੁਲੇ ਵਿਸ਼ਿਆਂ ਦੀ ਚੋਣ ਕਰ ਲਈ। ਫਿਰ ਉਸ ਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ ਕੋਈ ਨਿਸ਼ਾਨਾ ਨਿਸ਼ਚਤ ਕਰਨਾ ਜ਼ਰੂਰੀ ਹੈ। ਉਸ ਨੇ ਬੀ.ਡੀ.ਐੱਸ. ਦੀ ਪੜ੍ਹਾਈ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਡਾਕਟਰੀ ਦਾ ਵਿਸ਼ਾ ਤਾਂ ਚੁਣ ਲਿਆ, ਪ੍ਰੰਤੂ ਉਸ ਦੀ ਦਿਲਚਸਪੀ ਤੇ ਪਸੰਦ ਦਾ ਵਿਸ਼ਾ ਜੀਵ-ਵਿਗਿਆਨ ਸੀ। ਛੁੱਟੀਆਂ ਦੇ ਸਮੇਂ ਪਰਵਿੰਦਰ ਕੌਰ ਆਪਣੇ ਮਾਤਾ ਜੀ ਨਾਲ ਆਪਣੇ ਪਿੰਡ ਆ ਕੇ ਰਹਿੰਦੇ ਸਨ। ਜ਼ਿਮੀਂਦਾਰ ਪਰਿਵਾਰ ਹੋਣ ਕਰਕੇ ਉਸ ਨੂੰ ਖੇਤੀ ਵਿਗਿਆਨ ਨਾਲ ਮੋਹ ਹੋ ਗਿਆ। ਉਸ ਨੂੰ ਪਿੰਡ ਰਹਿੰਦਿਆਂ ਮਹਿਸੂਸ ਹੋਇਆ ਕਿ ਕਿਸਾਨ ਨੂੰ ਅਨਾਜ ਦੇ ਉਤਪਾਦਨ ਵਿੱਚ ਕਿੰਨੀ ਮਿਹਨਤ ਤੇ ਜੱਦੋਜਹਿਦ ਕਰਨੀ ਪੈਂਦੀ ਹੈ। ਕਿਸਾਨੀ ਦੇ ਜੀਵਨ ਦੀਆਂ ਤਲਖੀਆਂ ਨੇ ਪਰਵਿੰਦਰ ਕੌਰ ਨੂੰ ਡਾਕਟਰੀ ਦੀ ਪੜ੍ਹਾਈ ਨੂੰ ਤਿਲਾਂਜਲੀ ਦੇ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਜੀਵ ਵਿਗਿਆਨ ਦੇ ਵਿਸ਼ੇ ਵਿੱਚ ਦਾਖਲਾ ਲੈਣ ਲਈ ਪ੍ਰੇਰਿਆ। ਫਿਰ ਉਸ ਨੇ ਬੀਐੱਸ. ਸੀ. ਵਿੱਚ ਦਾਖਲਾ ਲੈ ਲਿਆ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਇਸ ਕਰਕੇ ਉਸ ਨੂੰ ਯੂਨੀਵਰਸਿਟੀ ਨੇ ਵਜ਼ੀਫਾ ਦੇ ਦਿੱਤਾ। ਇੱਥੋਂ ਉਸ ਦਾ ਜੀਵ ਵਿਗਿਆਨੀ ਦੇ ਤੌਰ ’ਤੇ ਕਰੀਅਰ ਸ਼ੁਰੂ ਹੋ ਗਿਆ। ਫਿਰ ਉਸ ਨੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਲਈ ਸਿਰ ਤੋੜ ਮਿਹਨਤ ਕੀਤੀ, ਨਤੀਜੇ ਵਜੋਂ ਉਸ ਨੂੰ ਮਾਸਟਰਜ਼ ਵਿੱਚ ਵੀ ਵਜ਼ੀਫਾ ਮਿਲ ਗਿਆ। ਫਿਰ ਉਸ ਨੇ ਆਸਟਰੇਲੀਆ ਦੇ ਸ਼ਹਿਰ ਪਰਥ ਦੀ ਯੂਨੀਵਰਸਿਟੀ ਆਫ ਵੈਸਟਰਨ ਆਸਟਰੇਲੀਆ ਤੋਂ ਪੀਐੱਚ. ਡੀ. ਲਈ ਵਜ਼ਾਫਾ ਹਾਸਲ ਕੀਤਾ।

ਆਸਟਰੇਲੀਆ ਪਹੁੰਚ ਕੇ ਉਸ ਨੂੰ ਉਸ ਦੇ ਸ਼ੌਕ ਅਨੁਸਾਰ ਡੀ. ਐੱਨ. ਏ. ’ਤੇ ਖੋਜ ਕਰਨ ਦਾ ਮੌਕਾ ਮਿਲ ਗਿਆ। ਇਸ ਮੌਕੇ ਨੂੰ ਸੰਭਾਲਦਿਆਂ ਖੋਜ ਵਿੱਚ ਦਿਲਚਸਪੀ ਲਈ, ਨਤੀਜੇ ਵਜੋਂ ਉਸ ਨੂੰ 10 ਸਾਲ ਦੀ ਮਿਹਨਤ ਦਾ ਫ਼ਲ 2010 ਵਿੱਚ ਪੀਐੱਚ. ਡੀ. ਮੁਕੰਮਲ ਹੋਣ ਨਾਲ ਮਿਲਿਆ। ਉਸ ਦੀ ਖੋਜ ਵਿਲੱਖਣ ਹੈ, ਖ਼ਾਸ ਤੌਰ ’ਤੇ ਆਸਟਰੇਲੀਆ ਵਿੱਚ ਪਸ਼ੂਆਂ ਦੀ ਬਿਹਤਰੀ ਲਈ ਕਾਰਗਰ ਸਾਬਤ ਹੋਈ ਹੈ। ਡਾ. ਪਰਵਿੰਦਰ ਕੌਰ ਦੀ ਦੂਜੀ ਪ੍ਰਾਪਤੀ ਕਰੋਨਾ ਦੇ ਡੀ.ਐੱਨ.ਏ. ਕੋਡ ’ਤੇ ਖੋਜ ਹੈ।

ਸੰਪਰਕ: 94178-13072

Advertisement