ਦਹਿਸ਼ਤਗਰਦਾਂ ਨਾਲ ਸਬੰਧਾਂ ਦੇ ਦੋਸ਼ ਹੇਠ ਦੋ ਸਰਕਾਰੀ ਕਰਮਚਾਰੀ ਬਰਖ਼ਾਸਤ
ਜੰਮੂ ਕਸ਼ਮੀਰ ਦੇ ੳੁਪ ਰਾਜਪਾਲ ਮਨੋਜ ਸਿਨਹਾ ਨੇ ਜਾਰੀ ਕੀਤੇ ਬਰਖਾਸਤਗੀ ਦੇ ਹੁਕਮ
Advertisement
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਨਿਹਾ ਨੇ ਕਥਿਤ ਤੌਰ ’ਤੇ ਦਹਿਸ਼ਤਗਰਦਾਂ ਨਾਲ ਸਬੰਧਾਂ ਦੇ ਦੋਸ਼ ਹੇਠ ਦੋ ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਅੱਜ ਸੰਵਿਧਾਨ ਦੀ ਧਾਰਾ 311 (2) (ਸੀ) ਦੀ ਵਰਤੋਂ ਕਰਦਿਆਂ ਦਹਿਸ਼ਤਗਰਦਾਂ ਨਾਲ ਸਬੰਧਾਂ ਦੇ ਦੋਸ਼ ਹੇਠ ਇਨ੍ਹਾਂ ਕਰਮਚਾਰੀਆਂ ਦੀ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਹਨ।
Advertisement
ਜਾਂਚ ਪੜਤਾਲ ’ਚ ਸਪੱਸ਼ਟ ਤੌਰ ’ਤੇ ਸਾਬਤ ਹੋਇਆ ਕਿ ਕਰਨਾਹ, ਕੁਪਵਾੜਾ ਵਿੱਚ ਅਧਿਆਪਕ ਖੁਰਸ਼ੀਦ ਅਹਿਮਦ ਰਾਥਰ ਅਤੇ ਕੇਰਨ, ਕੁਪਵਾੜਾ ’ਚ ਸਹਾਇਕ ਸਟਾਕਮੈਨ (ਭੇਡ ਪਾਲਣ ਵਿਭਾਗ) ਸਿਆਦ ਅਹਿਮਦ ਖ਼ਾਨ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਕੰਮ ਕਰ ਰਹੇ ਸਨ। ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਖੁਫ਼ੀਆ ਏਜੰਸੀਆਂ ਨੇ ਦੋਵਾਂ ਖ਼ਿਲਾਫ਼ ਦੋਸ਼ਾਂ ਨੂੰ ਸਾਬਤ ਕਰਦੇ ਸਬੂਤ ਬਰਾਮਦ ਕੀਤੇ ਸਨ।
Advertisement