ਪ੍ਰਵੀਰ ਰੰਜਨ ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਨਿਯੁਕਤ
ਏਜੀਐੱਮਯੂਟੀ ਕੇਡਰ ਦਾ ਅਧਿਕਾਰੀ ਰੰਜਨ ਇਸ ਸਮੇਂ ਸੀਆਈਐੱਸਐੱਫ ਦੇ ਵਿਸ਼ੇਸ਼ ਡੀਜੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਹੁਣ ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਣਗੇ।
ਪੱਛਮੀ ਬੰਗਾਲ ਕੇਡਰ ਦੇ ਪ੍ਰਵੀਨ ਕੁਮਾਰ ਇਸ ਸਮੇਂ ਇੰਟੈਲੀਜੈਂਸ ਬਿਊਰੋ (ਆਈਬੀ) ਵਿੱਚ ਵਿਸ਼ੇਸ਼ ਡਾਇਰੈਕਟਰ ਹਨ ਅਤੇ ਉਨ੍ਹਾਂ ਨੂੰ ਆਈਟੀਬੀਪੀ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।
ਦੋਵੇਂ ਅਧਿਕਾਰੀ 30 ਸਤੰਬਰ ਨੂੰ ਮੌਜੂਦਾ ITBP ਅਤੇ CISF ਮੁਖੀਆਂ ਦੀ ਸੇਵਾਮੁਕਤੀ ਤੋਂ ਬਾਅਦ ਚਾਰਜ ਸੰਭਾਲਣਗੇ।
ACC ਦੇ ਹੁਕਮ ਮੁਤਾਬਕ, ‘‘ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ: ਸ੍ਰੀ ਪ੍ਰਵੀਨ ਕੁਮਾਰ, IPS (WB:1993), ਜੋ ਮੌਜੂਦਾ ਸਮੇਂ ਵਿਸ਼ੇਸ਼ ਡਾਇਰੈਕਟਰ, IB ਵਜੋਂ ਕੰਮ ਕਰ ਰਹੇ ਹਨ, ਨੂੰ ਡਾਇਰੈਕਟਰ ਜਨਰਲ, ਭਾਰਤ-ਤਿੱਬਤੀ ਸਰਹੱਦੀ ਪੁਲੀਸ ਦੇ ਅਹੁਦੇ ਲਈ ਅਤੇ ਸ੍ਰੀ ਪ੍ਰਵੀਰ ਰੰਜਨ, IPS (AGMUT:1993), ਜੋ ਮੌਜੂਦਾ ਸਮੇਂ ਵਿਸ਼ੇਸ਼ DG, CISF ਵਜੋਂ ਕੰਮ ਕਰ ਰਹੇ ਹਨ, ਨੂੰ ਡਾਇਰੈਕਟਰ ਜਨਰਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਹੁਦੇ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ।”
ITBP ਨੂੰ ਭਾਰਤ-ਚੀਨ ਸਰਹੱਦ ਦੀ ਰਾਖੀ ਦਾ ਕੰਮ ਸੌਂਪਿਆ ਗਿਆ ਹੈ, ਜਦੋਂ ਕਿ CISF ਸੰਸਦ ਅਤੇ ਹਵਾਈ ਅੱਡਿਆਂ ਸਮੇਤ ਦੇਸ਼ ਭਰ ਵਿੱਚ ਮਹੱਤਵਪੂਰਨ ਸਥਾਪਨਾਵਾਂ ਦੀ ਰੱਖਿਆ ਕਰਦਾ ਹੈ।