ਪਾਣੀ ਨੂੰ ਪਵਿੱਤਰ ਤੇ ਸੀਮਤ ਕੌਮੀ ਸਰੋਤ ਸਮਝੋ: ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਛੇਵੇਂ ਕੌਮੀ ਜਲ ਪੁਰਸਕਾਰ ਦੇਣ ਮੌਕੇ ਪਾਣੀ ਨੂੰ ਪਵਿੱਤਰ ਅਤੇ ਸੀਮਤ ਕੌਮੀ ਸਰੋਤ ਸਮਝਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਜਲ ਸੁਰੱਖਿਆ ਯਕੀਨੀ ਬਣਾਉਣ ਲਈ ਟਿਕਾਊ ਪ੍ਰਬੰਧਨ ਅਤੇ ਭਾਈਚਾਰਕ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ...
ਰਾਸ਼ਟਰਪਤੀ ਦਰੋਪਦੀ ਮੁਰਮੂ ਇਕ ਘੜੇ ਵਿਚ ਪਾਣੀ ਪਾ ਕੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਛੇਵੇਂ ਕੌਮੀ ਜਲ ਪੁਰਸਕਾਰ ਅਤੇ ਜਲ ਸੰਚਯ ਜਨ ਭਾਗੀਦਾਰੀ ਸਮਾਰੋਹ ਦਾ ਉਦਘਾਟਨ ਕਰਦੇ ਹੋਏ। -ਫੋਟੋ:ਪੀਟੀਆਈ
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਛੇਵੇਂ ਕੌਮੀ ਜਲ ਪੁਰਸਕਾਰ ਦੇਣ ਮੌਕੇ ਪਾਣੀ ਨੂੰ ਪਵਿੱਤਰ ਅਤੇ ਸੀਮਤ ਕੌਮੀ ਸਰੋਤ ਸਮਝਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਜਲ ਸੁਰੱਖਿਆ ਯਕੀਨੀ ਬਣਾਉਣ ਲਈ ਟਿਕਾਊ ਪ੍ਰਬੰਧਨ ਅਤੇ ਭਾਈਚਾਰਕ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਭਾਰਤ ਆਪਣੇ ਤਾਜ਼ਾ ਜਲ ਭੰਡਾਰਾਂ ’ਤੇ ਵਧਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ, ‘‘ਹਜ਼ਾਰਾਂ ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਰਿਗਵੇਦ ਵਿੱਚ ਕਿਹਾ ਸੀ, ਅਪਸੁ ਅੰਤਹ: ਅੰਮ੍ਰਿਤਮ (ਪਾਣੀ ਵਿੱਚ ਅਮਰਤਾ ਹੈ)। ਜਲ ਹੀ ਜੀਵਨ ਹੈ। ਕੋਈ ਸ਼ਖ਼ਸ ਭੋਜਨ ਬਿਨਾਂ ਕੁੱਝ ਦਿਨ ਜਿਊਂਦਾ ਰਹਿ ਸਕਦਾ ਹੈ, ਪਰ ਪਾਣੀ ਬਿਨਾਂ ਨਹੀਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਬਹੁਤ ਹੀ ਅਣਮੁੱਲਾ ਸਰੋਤ ਵਰਤ ਰਹੇ ਹਾਂ।’’ ਰਾਸ਼ਟਰਪਤੀ ਨੇ 10 ਸ਼੍ਰੇਣੀਆਂ ਵਿੱਚ 46 ਪੁਰਸਕਾਰ ਜੇਤੂਆਂ ਨੂੰ ਪਾਣੀ ਦੀ ਵਰਤੋਂ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ।
Advertisement
Advertisement
