ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ 20 ਸਾਲ ਹੋਰ ਵਿਰੋਧੀ ਧਿਰ ’ਚ ਰਹੇਗੀ: ਸ਼ਾਹ

ਗ੍ਰਹਿ ਮੰਤਰੀ ਨੇ ਜੈਸ਼ੰਕਰ ਦੇ ਬਿਆਨ ’ਤੇ ਭਰੋਸਾ ਨਾ ਕਰਨ ਲਈ ਕਾਂਗਰਸ ਦੀ ਨਿਖੇਧੀ ਕੀਤੀ
ਲੋਕ ਸਭਾ ਵਿੱਚ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਪੀਟੀਆਈ
Advertisement
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਾਂਗਰਸ ਦੀ ‘ਅਪਰੇਸ਼ਨ ਸਿੰਧੂਰ’ ’ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਬਿਆਨ ’ਤੇ ਭਰੋਸਾ ਨਾ ਕਰਨ ਅਤੇ ਇਸ ਦੀ ਬਜਾਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਵਿਸ਼ਵਾਸ ਕਰਨ ਲਈ ਆਲੋਚਨਾ ਕੀਤੀ। ਸ਼ਾਹ ਨੇ ਕਿਹਾ ਕਿ ਇਸੇ ਲਈ ਉਹ ਵਿਰੋਧੀ ਧਿਰ ਵਿੱਚ ਬੈਠੀ ਹੈ ਅਤੇ 20 ਸਾਲ ਹੋਰ ਉੱਥੇ ਹੀ ਰਹੇਗੀ।

ਜਦੋਂ ਜੈਸ਼ੰਕਰ ਲੋਕ ਸਭਾ ਵਿੱਚ ‘ਅਪਰੇਸ਼ਨ ਸਿੰਧੂਰ’ ਸਬੰਧੀ ਗੱਲਬਾਤ ਕਰ ਰਹੇ ਸਨ ਤਾਂ ਦਖ਼ਲਅੰਦਾਜ਼ੀ ਲਈ ਸੰਖੇਪ ਗੱਲਬਾਤ ਕਰਦਿਆਂ ਸ਼ਾਹ ਨੇ ਕਿਹਾ, ‘‘ਉਨ੍ਹਾਂ (ਵਿਰੋਧੀ ਧਿਰ) ਨੂੰ ਭਾਰਤ ਸਰਕਾਰ ਦੇ ਮੈਂਬਰ ਵਜੋਂ ਸਹੁੰ ਚੁੱਕਣ ਵਾਲੇ ਵਿਦੇਸ਼ ਮੰਤਰੀ ’ਤੇ ਵਿਸ਼ਵਾਸ ਨਹੀਂ ਹੈ। ਉਹ ਕਿਸੇ ਹੋਰ ਦੇਸ਼ ’ਤੇ ਭਰੋਸਾ ਕਰਦੇ ਹਨ। ਮੈਂ ਆਪਣੀ ਪਾਰਟੀ ਵਿੱਚ ਵਿਦੇਸ਼ (ਰਾਏ) ਦੀ ਮਹੱਤਤਾ ਜਾਣਦਾ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਇਹ ਵਿਚਾਰ ਸੰਸਦ ’ਤੇ ਥੋਪਣਾ ਚਾਹੀਦਾ ਹੈ।’’

Advertisement

ਸ਼ਾਹ ਨੇ ਕਿਹਾ ਕਿ ਜੈਸ਼ੰਕਰ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਉਹ ਜੋ ਕਹਿ ਰਹੇ ਹਨ ਉਸ ਲਈ ਜ਼ਿੰਮੇਵਾਰ ਹਨ।

ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਦੇ ਕਿਸੇ ਵੀ ਪੜਾਅ ’ਤੇ ‘ਅਪਰੇਸ਼ਨ ਸਿੰਧੂਰ’ ਨਾਲ ਵਪਾਰ ਦਾ ਕੋਈ ਸਬੰਧ ਨਹੀਂ ਸੀ ਅਤੇ ਫ਼ੌਜੀ ਕਾਰਵਾਈ ਨੂੰ ਰੋਕਣ ਦੀ ਬੇਨਤੀ ਪਾਕਿਸਤਾਨੀ ਪੱਖ ਤੋਂ ਡੀਜੀਐੱਮਓ ਚੈਨਲ ਰਾਹੀਂ ਆਈ ਸੀ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਜੰਗਬੰਦੀ’ ਵਿੱਚ ਵਿਚੋਲਗੀ ਕੀਤੀ ਸੀ ਅਤੇ ਉਨ੍ਹਾਂ ਨੇ ਵਪਾਰ ਨੂੰ ਸੌਦੇਬਾਜ਼ੀ ਲਈ ਵਰਤਿਆ ਤਾਂ ਜੋ ਦੋਵੇਂ ਦੇਸ਼ ਫ਼ੌਜੀ ਕਾਰਵਾਈ ਨੂੰ ਰੋਕਣ ਲਈ ਇਕੱਠੇ ਹੋ ਸਕਣ।

ਭਾਰਤ ਨੇ ਟਰੰਪ ਦੇ ਸੁਝਾਵਾਂ ਨੂੰ ਵਾਰ-ਵਾਰ ਰੱਦ ਕੀਤਾ ਹੈ।

ਸ਼ਾਹ ਨੇ ਸਪੀਕਰ ਓਮ ਬ੍ਰਿਲਾ ਨੂੰ ਵੀ ਅਪੀਲ ਕੀਤੀ ਕਿ ਉਹ ਵਿਰੋਧੀ ਧਿਰ ਨੂੰ ਮੰਤਰੀ ਦੇ ਬੋਲਦੇ ਸਮੇਂ ਵਿਘਨ ਪਾਉਣਾ ਬੰਦ ਕਰਨ ਲਈ ਦਬਾਅ ਪਾਉਣ।

ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਬੋਲਣ ਦੀ ਉਮੀਦ ਹੈ।

Advertisement
Tags :
Amit ShahJaishankar's statementpunjabi news latestpunjabi news updatePunjabi Tribune NewsShah slams Congress