ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਦੇ ਸਕੂਲਾਂ ’ਚ ਬੰਬ ਦੀ ਧਮਕੀ: ਮਾਪਿਆਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ

ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਘਬਰਾਏ ਮਾਪੇ
-ਫੋਟੋ: ਪੀਟੀਆਈ
Advertisement
ਦਿੱਲੀ ਦੇ ਪੰਜ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਰਮਿਆਨ ਬੱਚਿਆਂ ਦੇ ਪ੍ਰੇਸ਼ਾਨ ਮਾਪਿਆਂ ਨੇ ਸਬੰਧਤ ਵਿਭਾਗਾਂ ਤੋਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਲਗਾਤਾਰ ਤੀਜਾ ਦਿਨ ਸੀ ਜਦੋਂ ਕੌਮੀ ਰਾਜਧਾਨੀ ’ਚ ਵਿਦਿਅਕ ਅਦਾਰਿਆਂ ਨੂੰ ਧਮਕੀ ਮਿਲੀ। ਹਾਲਾਂਕਿ ਜਾਂਚ ਦੌਰਾਨ ਬੰਬ ਦੀਆਂ ਧਮਕੀਆਂ ਮਹਿਜ਼ ਅਫ਼ਵਾਹ ਨਿਕਲੀ।

ਫਾਇਰ ਸਰਵਿਸਿਜ਼ ਦੇ ਅਧਿਕਾਰੀ ਨੇ ਦੱਸਿਆ ਕਿ ਦਵਾਰਕਾ ਦੇ ਸੇਂਟ ਥਾਮਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਬਾਰੇ ਇੱਕ ਕਾਲ ਅੱਜ ਸਵੇਰੇ 5.26 ਵਜੇ ਫਾਇਰ ਕੰਟਰੋਲ ਨੂੰ ਪ੍ਰਾਪਤ ਹੋਈ। ਇਸੇ ਤਰ੍ਹਾਂ ਵਸੰਤ ਕੁੰਜ ਦੇ ਵਸੰਤ ਵੈਲੀ ਸਕੂਲ ਨੂੰ ਸਵੇਰੇ 6.30 ਵਜੇ, ਹੌਜ਼ ਖਾਸ ਦੇ ਮਦਰ ਇੰਟਰਨੈਸ਼ਨਲ ਨੂੰ ਸਵੇਰੇ 8.12 ਵਜੇ ਅਤੇ ਪੱਛਮੀ ਵਿਹਾਰ ਦੇ ਰਿਚਮੰਡ ਗਲੋਬਲ ਸਕੂਲ ਨੂੰ ਸਵੇਰੇ 8.11 ਵਜੇ ਧਮਕੀ ਭਰੀ ਈਮੇਲ ਮਿਲੀ।

Advertisement

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੋਧੀ ਅਸਟੇਟ ਸਥਿਤ ਸਰਦਾਰ ਪਟੇਲ ਅਦਾਰੇ ਨੂੰ ਵੀ ਧਮਕੀ ਭਰੀ ਮੇਲ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਜਦੋਂ ਬਰੀਕੀ ਨਾਲ ਤਫ਼ਤੀਸ਼ ਕੀਤੀ ਗਈ ਤਾਂ ਉੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਬੰਬ ਦੀ ਧਮਕੀ ਨੇ ਮਾਪਿਆਂ ਨੂੰ ਵੀ ਫ਼ਿਕਰਾਂ ਵਿਚ ਪਾ ਦਿੱਤਾ ਤੇ ਉਹ ਆਪਣੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਾਹਲੀ ਕਰਨ ਲੱਗੇ। ਦਵਾਰਕਾ ਦੇ ਥਾਮਸ ਸਕੂਲ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਦੋ ਧਮਕੀਆਂ ਮਿਲੀਆਂ। ਇਕ ਵਿਦਿਆਰਥੀ ਦੇ ਪਿਤਾ ਰਾਕੇਸ਼ ਅਰੋੜਾ ਨੇ ਦੱਸਿਆ ਕਿ ਸਕੂਲਾਂ ਨੂੰ ਮਿਲਣ ਵਾਲੀਆਂ ਧਮਕੀਆਂ ਚਿੰਤਾਜਨਕ ਹਨ। ਇਸ ਨਾਲ ਨਾ-ਸਿਰਫ਼ ਸਹਿਮ ਦਾ ਮਾਹੌਲ ਬਣਿਆ, ਬਲਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਇਆ। ਉਨ੍ਹਾਂ ਕਿਹਾ, “ਇਹ ਧਮਕੀਆਂ ਫ਼ਰਜ਼ੀ ਨਿਕਲੀਆਂ, ਪਰ ਮਾਪੇ ਹੋਣ ਦੇ ਨਾਤੇ, ਅਸੀਂ ਮਦਦ ਨਹੀਂ ਕਰ ਸਕਦੇ ਪਰ ਡਰ ਦਾ ਮਾਹੌਲ ਜ਼ਰੂਰ ਪੈਦਾ ਹੋਇਆ।” ਦਿੱਲੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਰਪਿਤਾ ਗੌਤਮ ਨੇ ਵੀ ਇਨ੍ਹਾਂ ਧਮਕੀਆਂ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Advertisement
Tags :
Bomb ThreartNew delhi
Show comments