ਬਿਹਾਰ SIR: ਵੋਟਰ ਸੂਚੀ ’ਚੋਂ ਨਾਂ ਕਟਵਾਉਣ ਲਈ ਦੋ ਲੱਖ ਲੋਕਾਂ ਨੇ ਦਿੱਤੀਆਂ ਅਰਜ਼ੀਆਂ
30 ਹਜ਼ਾਰ ਨਵੇਂ ਵੋਟਰਾਂ ਨੇ ਸੂਚੀ ’ਚ ਨਾਂ ਦਰਜ ਕਰਵਾਉਣ ਲਈ ਚੋਣ ਕਮਿਸ਼ਨ ਤੱਕ ਕੀਤੀ ਪਹੁੰਚ
Advertisement
ਚੋਣ ਕਮਿਸ਼ਨ ਨੇ ਅੱਜ ਇੱਥੇ ਦੱਸਿਆ ਕਿ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਤਹਿਤ ਵੋਟਰ ਸੂਚੀ ਵਿੱਚੋਂ ਨਾਮ ਕਟਵਾਉਣ ਲਈ ਵਿਅਕਤੀਆਂ ਤੋਂ 1.98 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਕਰੀਬ 30,000 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ।
ਖਰੜਾ ਵੋਟਰ ਸੂਚੀਆਂ 1 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਅਤੇ ਵਿਅਕਤੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ 1 ਸਤੰਬਰ ਤੱਕ ‘ਦਾਅਵੇ ਅਤੇ ਇਤਰਾਜ਼’ ਦਰਜ ਕਰਵਾਏ ਜਾ ਸਕਦੇ ਹਨ।
Advertisement
ਚੋਣ ਕਾਨੂੰਨਾਂ ਤਹਿਤ ਲੋਕਾਂ ਅਤੇ ਪਾਰਟੀਆਂ ਨੂੰ ਖਰੜਾ ਸੂਚੀ ਵਿੱਚ ਉਨ੍ਹਾਂ ਨਾਵਾਂ ਨੂੰ ਸ਼ਾਮਲ ਕਰਨ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੈ, ਜੋ ਉਹ ਸੋਚਦੇ ਹਨ ਕਿ ਅਯੋਗ ਹਨ। ਇਸੇ ਤਰ੍ਹਾਂ ਉਹ ਲੋਕ ਵੀ ਸ਼ਾਮਲ ਕਰਨ ਦੀ ਮੰਗ ਕਰ ਸਕਦੇ ਹਨ, ਜੋ ਸੋਚਦੇ ਹਨ ਕਿ ਉਹ ਯੋਗ ਹਨ ਪਰ ਬਾਹਰ ਰਹਿ ਗਏ ਹਨ।
ਬਿਹਾਰ ਲਈ ਅੰਤਿਮ ਵੋਟਰ ਸੂਚੀ, ਜਿਸ ਵਿੱਚ ਨਵੰਬਰ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ, 30 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਚੋਣ ਕਮਿਸ਼ਨ ਮੁਤਾਬਕ ਸੂਬੇ ਦੇ 7.24 ਕਰੋੜ ਵੋਟਰਾਂ ਵਿੱਚੋਂ 99.11 ਫ਼ੀਸਦੀ ਨੇ ਹੁਣ ਤੱਕ ਤਸਦੀਕ ਲਈ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।
Advertisement