‘ਆਡਿਟ ਹੁਣ ਸੁਧਾਰ ਤੇ ਨਵੀਨਤਾ ਦਾ ਸਾਧਨ ਬਣਿਆ’
ਉਨ੍ਹਾਂ ਨੇ ਆਈ ਆਈ ਟੀ ਅਤੇ ਆਈ ਆਈ ਐੱਮ ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕੌਮਾਂਤਰੀ ਪੱਧਰ ’ਤੇ ਕੈਗ ਦੀ ਭੂਮਿਕਾ ਨੂੰ ਵੀ ਸਰਾਹਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੈਗ ‘ਵਿਕਸਿਤ ਭਾਰਤ 2047’ ਦਾ ਟੀਚਾ ਪ੍ਰਾਪਤ ਕਰਨ ਵਿੱਚ ਸਰਕਾਰ ਦਾ ਭਰੋਸੇਯੋਗ ਭਾਈਵਾਲ ਬਣਿਆ ਰਹੇਗਾ।
ਇਸ ਮੌਕੇ ਭਾਰਤ ਦੇ ਕੈਗ ਕੇ ਸੰਜੇ ਮੂਰਤੀ ਨੇ ਸੰਸਥਾ ਦੀਆਂ ਭਵਿੱਖੀ ਯੋਜਨਾਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੰਸਥਾ ਲਗਾਤਾਰ ਸੁਧਾਰ, ਤਕਨੀਕੀ ਨਵੀਨਤਾ ਅਤੇ ਗਿਆਨ ਸਾਂਝਾ ਕਰਨ ਰਾਹੀਂ ਜਨਤਕ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਅਸੀਂ ਵਿਕਸਿਤ ਭਾਰਤ 2047 ਦੇ ਟੀਚੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਾਂ। ਇਸ ਲਈ ਵਿਭਾਗ ਨੇ 2030 ਤੱਕ ਰਣਨੀਤਕ ਯੋਜਨਾ ਬਣਾਈ ਹੈ, ਜਿਸ ਵਿੱਚ 10 ਮੁੱਖ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।’’
ਸ੍ਰੀ ਮੂਰਤੀ ਨੇ ਡਿਜੀਟਲ ਪਰਿਵਰਤਨ ’ਤੇ ਜ਼ੋਰ ਦਿੰਦਿਆਂ ‘ਕੈਗ-ਕਨੈਕਟ ਪੋਰਟਲ’ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ ਆਡਿਟ ਵਾਲੀਆਂ ਤਕਰੀਬਨ 10 ਲੱਖ ਸੰਸਥਾਵਾਂ ਨੂੰ ਸਿੱਧਾ ਆਡਿਟ ਦਫ਼ਤਰਾਂ ਨਾਲ ਜੋੜੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇਸ਼ ਵਿੱਚ ਬਣਾਏ ‘ਕੈਗ-ਐੱਲ ਐੱਲ ਐੱਮ’ (ਵੱਡੇ ਭਾਸ਼ਾਈ ਮਾਡਲ) ਦੇ ਵਿਕਾਸ ਬਾਰੇ ਵੀ ਦੱਸਿਆ, ਜਿਸ ਦਾ ਉਦੇਸ਼ ਆਡਿਟ ਵਿਸ਼ਲੇਸ਼ਣ ਲਈ ਮਸਨੂਈ ਬੌਧਿਕਤਾ (ਏ ਆਈ) ਦੀ ਵਰਤੋਂ ਕਰਨਾ ਹੈ।
