ਕਰਾਲਾ ਸਕੂਲ ’ਚ ਜ਼ੋਨ ਪੱਧਰੀ ਖੇਡਾਂ
ਸਰਕਾਰੀ ਹਾਈ ਸਮਾਰਟ ਸਕੂਲ ਕਰਾਲਾ ਵਿੱਚ ਹੈੱਡ ਮਿਸਟ੍ਰੈਸ ਪ੍ਰੇਰਨਾ ਛਾਬੜਾ ਦੀ ਪ੍ਰਧਾਨਗੀ ਅਤੇ ਜ਼ੋਨ ਸਕੱਤਰ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਬਲਾਕ ਬਨੂੜ ਦੀਆਂ ਜ਼ੋਨ ਪੱਧਰੀ ਖੇਡਾਂ ਹੋਈਆਂ। ਖੇਡਾਂ ਦਾ ਉਦਘਾਟਨ ਕਰਾਲਾ ਦੇ ਸਰਪੰਚ ਲਖਵਿੰਦਰ ਸਿੰਘ ਨੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ...
Advertisement
ਸਰਕਾਰੀ ਹਾਈ ਸਮਾਰਟ ਸਕੂਲ ਕਰਾਲਾ ਵਿੱਚ ਹੈੱਡ ਮਿਸਟ੍ਰੈਸ ਪ੍ਰੇਰਨਾ ਛਾਬੜਾ ਦੀ ਪ੍ਰਧਾਨਗੀ ਅਤੇ ਜ਼ੋਨ ਸਕੱਤਰ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਬਲਾਕ ਬਨੂੜ ਦੀਆਂ ਜ਼ੋਨ ਪੱਧਰੀ ਖੇਡਾਂ ਹੋਈਆਂ। ਖੇਡਾਂ ਦਾ ਉਦਘਾਟਨ ਕਰਾਲਾ ਦੇ ਸਰਪੰਚ ਲਖਵਿੰਦਰ ਸਿੰਘ ਨੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਬਨੂੜ ਦੇ 21 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਖੇਡਾਂ ਤਹਿਤ ਚੈੱਸ, ਫੁਟਬਾਲ, ਵਾਲੀਬਾਲ, ਕਰਾਟੇ, ਬੈਡਮਿੰਟਨ, ਖੋ-ਖੋ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਮਾਸਟਰ ਗੁਰਜੀਤ ਸਿੰਘ, ਗੁਰਜੀਤ ਸਿੰਘ, ਸੁਸ਼ੀਲ ਕੁਮਾਰ, ਗੁਰਸੇਵਕ ਸਿੰਘ ਡੀਪੀਈ ਕਰਾਲਾ, ਅਨਿਲ ਕੁਮਾਰ ਡੀਪੀਈ ਨੱਗਲ ਸਲੇਮਪੁਰ, ਤੇਜਿੰਦਰ ਸਿੰਘ ਡੀਪੀਈ ਧਰਮਗੜ੍ਹ, ਪੀਟੀਆਈ ਨਿਰਮਲ ਕੌਰ ਮਨੌਲੀ ਸੂਰਤ, ਸਿੰਪਲ ਕੰਬੋਜ ਦੇਵੀਨਗਰ ਅਬਰਾਵਾਂ ਹਾਜ਼ਰ ਸਨ। ਖੇਡਾਂ ਵਿੱਚ ਵੱਖ-ਵੱਖ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
Advertisement
Advertisement