ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਮੁਹਾਲੀ ਜ਼ਿਲ੍ਹੇ ਲਈ ਰਾਖਵਾਂਕਰਨ ਸੂਚੀ ਜਾਰੀ
ਮੁਹਾਲੀ ਦੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਅਗਲੇ ਮਹੀਨੇ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਜ਼ਿਲ੍ਹਾ ਪਰਿਸ਼ਦ ਦੇ 10 ਚੋਣ ਹਲਕੇ ਅਤੇ 77 ਪੰਚਾਇਤ ਸਮਿਤੀਆਂ ਦੇ ਚੋਣ ਹਲਕਿਆਂ ਲਈ ਰਾਖਵਾਂਕਰਨ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸਾਰੇ ਹਲਕੇ ਜ਼ਿਲ੍ਹੇ ਦੇ ਚਾਰ ਬਲਾਕਾਂ ਮੁਹਾਲੀ, ਡੇਰਾਬਸੀ, ਮਾਜਰੀ ਅਤੇ ਖਰੜ ਵਿੱਚ ਪੈਂਦੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਪੰਚਾਇਤ ਸਮਿਤੀ ਡੇਰਾਬੱਸੀ ਅਧੀਨ ਪੈਂਦੇ 22 ਪੰਚਾਇਤ ਸਮਿਤੀ ਚੋਣ ਹਲਕਿਆਂ ਵਿਚੋਂ ਜਿਊਲੀ, ਮਲਕਪੁਰ ਅਤੇ ਗੁਰੂ ਨਾਨਕ ਕਲੋਨੀ ਚੋਣ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਜਵਾਹਰਪੁਰ ਅਤੇ ਚਡਿਆਲਾ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਸਮਗੋਲੀ, ਪੰਡਵਾਲਾ, ਪਰਾਗਪੁਰ, ਖੇੜੀ ਗੁੱਜਰਾਂ, ਅਮਲਾਲਾ, ਝਰਮੜੀ, ਭਾਗਸੀ, ਸਰਸੀਣੀ ਅਤੇ ਕੂੜਾਵਾਲਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਧਰਮਗੜ੍ਹ ਬੀ ਸੀ ਲਈ ਰਾਖਵਾਂ ਕੀਤਾ ਗਿਆ ਹੈ। ਹੰਡੇਸਰਾ, ਖੇਲਨ, ਤ੍ਰਿਵੈਦੀ ਕੈਂਪ, ਭਾਂਖਰਪੁਰ, ਰਾਣੀ ਮਾਜਰਾ, ਬਸੋਲੀ ਅਤੇ ਹਮਾਯੂੰਪੁਰ ਜਨਰਲ ਰੱਖੇ ਗਏ ਹਨ।
ਖਰੜ ਪੰਚਾਇਤ ਸਮਿਤੀ ਅਧੀਨ ਪੈਂਦੇ 15 ਪੰਚਾਇਤ ਸਮਿਤੀ ਚੋਣ ਹਲਕਿਆਂ ਵਿਚੋਂ ਸਵਾੜਾ, ਝੰਜੇੜੀ ਅਤੇ ਸੋਤਲ ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਮੱਛਲੀ ਕਲਾਂ ਅਤੇ ਚੋਲਟਾ ਖੁਰਦ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਸਿਉਂਕ, ਅੱਲਾਪੁਰ, ਸਹੌੜਾਂ, ਕਾਲੇਵਾਲ ਅਤੇ ਘੋਗਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਬੜੀ ਕਰੋਰਾਂ, ਮੁੱਲਾਂਪੁਰ ਗਰੀਬਦਾਸ, ਚੰਡਿਆਲਾ, ਚੋਲਟਾਂ ਖੁਰਦ, ਅਤੇ ਮਜਾਤੜੀ ਜਨਰਲ ਰੱਖੇ ਗਏ ਹਨ।
ਪੰਚਾਇਤ ਸਮਿਤੀ ਮਾਜਰੀ ਅਧੀਨ ਪੈਂਦੇ 15 ਪੰਚਾਇਤ ਸਮਿਤੀ ਚੋਣ ਹਲਕਿਆਂ ਵਿਚ ਮਾਜਰੀ ਅਤੇ ਜੈਂਤੀਮਾਜਰੀ ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਖਿਜ਼ਰਾਬਾਦ ਅਤੇ ਝਿੰਗੜਾ ਕਲਾਂ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਥਾਣਾ ਗੋਬਿੰਦਗੜ੍ਹ, ਮਿਰਜ਼ਾਪੁਰ, ਝੰਡੇਮਾਜਰਾ, ਨਿਹੋਲਕਾ ਅਤੇ ਤਿਊੜ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਮਾਣਕਪੁਰ ਸਰੀਫ, ਬੜੌਦੀ, ਸੈਣੀਮਾਜਰਾ, ਤੀੜਾ, ਪੜ੍ਹੌਲ, ਅਤੇ ਰੁੜਕੀ ਖਾਮ ਜਨਰਲ ਰੱਖੇ ਗਏ ਹਨ।
ਮੁਹਾਲੀ ਜ਼ਿਲ੍ਹੇ ਦੇ ਸਭ ਤੋਂ ਵੱਧ 25 ਪੰਚਾਇਤ ਸਮਿਤੀ ਚੋਣ ਹਲਕਿਆਂ ਵਾਲੇ ਮੁਹਾਲੀ ਬਲਾਕ ਅਧੀਨ ਜੁਝਾਰ ਨਗਰ, ਮੌਲੀ ਬੈਦਵਾਣ ਅਤੇ ਮਨੌਲੀ ਸੂਰਤ, ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਲਖਨੌਰ, ਬਾਕਰਪੁਰ ਅਤੇ ਦੇਵੀਨਗਰ(ਅਬਰਾਵਾਂ) ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਮਨਾਣਾ, ਬੜਮਾਜਰਾ ਕਲੋਨੀ, ਦਾਊਂ, ਲਾਂਡਰਾਂ, ਕੰਬਾਲਾ, ਦੁਰਾਲੀ, ਕਰਾਲਾ, ਹੁਲਕਾ ਅਤੇ ਬੂਟਾ ਸਿੰਘ ਵਾਲਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਧਰਮਗੜ੍ਹ ਬੀ ਸੀ ਲਈ ਰਾਖਵਾਂ ਕੀਤਾ ਗਿਆ ਹੈ। ਬਲੌਂਗੀ, ਭਾਗੋਮਾਜਰਾ, ਮਨੌਲੀ, ਕੁਰੜੀ, ਮੋਟੇਮਾਜਰਾ, ਸਨੇਟਾ, ਗੋਬਿੰਦਗੜ੍ਹ, ਮਾਣਕਪੁਰ ਅਤੇ ਖੇੜਾ ਗੱਜੂ ਜਨਰਲ ਰੱਖੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਦਸ ਚੋਣ ਹਲਕਿਆਂ ਅਧੀਨ ਬਜਹੇੜੀ ਅਨੁਸੂਚਿਤ ਜਾਤੀ ਲਈ ਰਾਖਵਾਂ ਕੀਤਾ ਗਿਆ ਹੈ। ਖੇੜਾ ਗੱਜੂ ਅਨੁਸੂਚਿਤ ਜਾਤੀ ਇਸਤਰੀ ਲਈ ਰਾਖਵਾਂ ਕੀਤਾ ਗਿਆ ਹੈ।
ਮੁੱਲਾਂਪੁਰ ਗਰੀਬਦਾਸ, ਖਿਜ਼ਰਾਬਾਦ, ਧਰਮਗੜ੍ਹ ਅਤੇ ਕੁਰੜਾ ਇਸਤਰੀ ਲਈ ਰਾਖਵੇਂ ਕੀਤੇ ਗਏ ਹਨ। ਜੌਲਾਂ ਕਲਾਂ, ਭਾਂਖਰਪੁਰ, ਮੌਲੀ ਬੈਦਵਾਣ ਅਤੇ ਤੀੜਾ ਜਨਰਲ ਰੱਖੇ ਗਏ ਹਨ।
ਮੁਹਾਲੀ ਬਲਾਕ ਦੀ ਪਹਿਲੀ ਵਾਰ ਬਣੇਗੀ ਆਪਣੀ ਪੰਚਾਇਤ ਸਮਿਤੀ
ਮੁਹਾਲੀ ਬਲਾਕ ਪਿਛਲੀ ਕਾਂਗਰਸ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਸੀ। ਇਸ ਬਲਾਕ ਦੀਆਂ ਪੰਚਾਇਤਾਂ ਬਲਾਕ ਸਮਿਤੀ ਖਰੜ ਨਾਲ ਜੁੜੀਆਂ ਹੋਈਆਂ ਸਨ। ਪੰਚਾਇਤ ਸਮਿਤੀਆਂ ਦੀ ਚੋਣਾਂ ਹੋਣ ਮਗਰੋਂ ਪਹਿਲੀ ਵੇਰ ਮੁਹਾਲੀ ਬਲਾਕ ਦੀ ਆਪਣੀ ਵੱਖਰੀ ਪੰਚਾਇਤ ਸਮਿਤੀ ਦਾ ਗਠਨ ਹੋਵੇਗਾ। ਮੁਹਾਲੀ ਬਲਾਕ ਵਿਚ ਰਾਜਪੁਰਾ ਵਿਧਾਨ ਸਭਾ ਹਲਕੇ ਵਿਚ ਪੈਂਦੇ 33 ਪਿੰਡਾਂ ਦੀਆਂ ਪੰਚਾਇਤਾਂ ਜੁੜਨ ਨਾਲ ਇਹ ਬਲਾਕ ਮੁਹਾਲੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਬਲਾਕ ਬਣ ਗਿਆ ਹੈ, ਜਿਸ ਵਿਚ 106 ਦੇ ਕਰੀਬ ਪੰਚਾਇਤਾਂ ਹਨ।
