ਚੰਡੀਗੜ੍ਹ ਵਿੱਚ ਨੌਜਵਾਨ ਦੀ ਹੱਤਿਆ
ਹਮਲਾਵਰਾਂ ਨੇ ਕਾਰ ਨੂੰ ਘੇਰਿਆ; ਕਾਰ ਸਵਾਰ ਨੂੰ ਪੰਜ ਗੋਲੀਆਂ ਮਾਰੀਆਂ
Advertisement
ਚੰਡੀਗੜ੍ਹ ਦੇ ਸੈਕਟਰ-26 ਦੀ ਟਿੰਬਰ ਮਾਰਕੀਟ ਵਿਚ ਅੱਜ ਦੇਰ ਸ਼ਾਮ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਜੋ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਮੋਹਰੀ ਰਹਿੰਦਾ ਸੀ। ਇਸ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਪੈਰੀ ਵਜੋਂ ਹੋਈ ਹੈ। ਉਸ ਦਾ ਇਕ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜਾਣਕਾਰੀ ਅਨੁਸਾਰ ਉਹ ਇਕ ਕਾਰ ਵਿਚ ਸਵਾਰ ਹੋ ਕੇ ਸੈਕਟਰ 26 ਜਾ ਰਿਹਾ ਸੀ ਕਿ ਇਕ ਹੋਰ ਗੱਡੀ ਨੇ ਓਵਰਟੇਕ ਕਰ ਕੇ ਉਸ ਦੀ ਕਾਰ ਨੂੰ ਘੇਰ ਲਿਆ ਤੇ ਤਿੰਨ ਹਮਲਾਵਰਾਂ ਨੇ ਪੈਰੀ ’ਤੇ ਪੰਜ ਗੋਲੀਆਂ ਚਲਾਈਆਂ।
ਪੁਲੀਸ ਨੇ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਖੇਤਰ ਨੂੰ ਸੀਲ ਕਰ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਪਤਾ ਲੱਗਿਆ ਹੈ ਕਿ ਇਹ ਹੱਤਿਆ ਗੈਂਗਵਾਰ ਦਾ ਨਤੀਜਾ ਹੋ ਸਕਦੀ ਹੈ ਕਿਉਂਕਿ ਪੈਰੀ ਦੀਆਂ ਸੋਸ਼ਲ ਮੀਡੀਆ ’ਤੇ ਕਈ ਫੋਟੋਆਂ ਵੀ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਉਹ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਦਿਖਾਈ ਦੇ ਰਿਹਾ ਹੈ।
Advertisement
Advertisement
