ਸੜਕ ਹਾਦਸੇ ’ਚ ਨੌਜਵਾਨ ਦੀ ਮੌਤ; ਲੜਕੀ ਜ਼ਖ਼ਮੀ
ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਸੜਕ ’ਤੇ ਪਿੰਡ ਬ੍ਰਹਮਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੇ ਪਿੱਛੇ ਬੈਠੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਵੇ ਚੰਡੀਗੜ੍ਹ ਦੇ ਇੱਕ ਕਾਲਜ...
Advertisement
ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਸੜਕ ’ਤੇ ਪਿੰਡ ਬ੍ਰਹਮਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੇ ਪਿੱਛੇ ਬੈਠੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਵੇ ਚੰਡੀਗੜ੍ਹ ਦੇ ਇੱਕ ਕਾਲਜ ਦੇ ਵਿਦਿਆਰਥੀ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਦਿਵਿਆਂਗ ਪੁੱਤਰ ਜਸਵੰਤ ਸਿੰਘ ਵਾਸੀ ਚੌਹਾਨ ਨਗਰ ਦੁੱਗਰੀ ਲੁਧਿਆਣਾ ਵੱਜੋਂ ਜਦਕਿ ਜ਼ਖ਼ਮੀ ਲੜਕੀ ਦੀ ਪਛਾਣ ਸੁਹਾਨੀ ਵਾਸੀ ਹਿਮਾਚਲ ਪ੍ਰਦੇਸ਼ ਵੱਜੋਂ ਹੋਈ ਹੈ। ਸੁਹਾਨੀ ਨੂੰ ਸਿਵਲ ਹਸਪਤਾਲ ਨੰਗਲ ਵਿੱਚ ਭਾਰਤੀ ਕਰਵਾਇਆ ਹੈ ਜਦ ਕਿ ਮ੍ਰਿਤਕ ਨੌਜਵਾਨ ਦੀ ਦੇਹ ਪੋਸਟ ਮਾਰਟਮ ਲਈ ਨੰਗਲ ਹਸਪਤਾਲ ਭੇਜੀ ਹੈ। ਨੰਗਲ ਥਾਣੇ ਦੇ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਟੈਂਕਰ ਨੂੰ ਕਬਜ਼ੇ ’ਚ ਲੈ ਲਿਆ ਹੈ ਜਦ ਕਿ ਡਰਾਈਵਰ ਮੌਕੇ ਫਰਾਰ ਹੋ ਗਿਆ।
Advertisement
Advertisement