ਗੱਡੀ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ
ਗੱਡੀ ਦੀ ਫੇਟ ਵੱਜਣ ਕਾਰਨ ਪਿੰਡ ਫਰੀਦਪੁਰ ਦੇ ਨੌਜਵਾਨ ਮੁਖਤਿਆਰ ਸਿੰਘ ਦੀ ਮੌਤ ਹੋ ਗਈ। ਮੁਖਤਿਆਰ ਸਿੰਘ ਦੇ ਭਰਾ ਅਭਿਸ਼ੇਕ ਸਿੰਘ ਨੇ ਬਨੂੜ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਫਰੀਦਪੁਰ ਤੋਂ ਉੜਦਣ ਤੋਂ ਜਾਂਦੀ ਸੜਕ ’ਤੇ ਬੀਤੀ...
Advertisement
ਗੱਡੀ ਦੀ ਫੇਟ ਵੱਜਣ ਕਾਰਨ ਪਿੰਡ ਫਰੀਦਪੁਰ ਦੇ ਨੌਜਵਾਨ ਮੁਖਤਿਆਰ ਸਿੰਘ ਦੀ ਮੌਤ ਹੋ ਗਈ। ਮੁਖਤਿਆਰ ਸਿੰਘ ਦੇ ਭਰਾ ਅਭਿਸ਼ੇਕ ਸਿੰਘ ਨੇ ਬਨੂੜ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਫਰੀਦਪੁਰ ਤੋਂ ਉੜਦਣ ਤੋਂ ਜਾਂਦੀ ਸੜਕ ’ਤੇ ਬੀਤੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਆਪਣੇ ਦੋਸਤ ਨਾਲ ਸੈਰ ਕਰ ਰਿਹਾ ਸੀ। ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਫੇਟ ਮਾਰੀ। ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਗਿਆਨ ਸਾਗਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਉੱਤੇ ਗੱਡੀ ਦੇ ਡਰਾਈਵਰ ਜਸਵੀਰ ਸਿੰਘ ਵਾਸੀ ਉੜਦਣ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Advertisement
Advertisement
