ਪਿੰਡਾਂ ’ਚ ਮੁਟਿਆਰਾਂ ਨੇ ਤੀਆਂ ਮਨਾਈਆਂ
ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਇਲਾਕੇ ਦੇ ਕਈ ਪਿੰਡਾਂ ਵਿੱਚ ਇਕੱਠੀਆਂ ਹੋਈਆਂ ਮੁਟਿਆਰਾਂ ਵੱਲੋਂ ਤੀਆਂ ਮਨਾਈਆਂ ਗਈਆਂ। ਇਸੇ ਤਰ੍ਹਾਂ ਪ੍ਰੀਤੀ ਸ਼ਰਮਾ, ਹਰਪ੍ਰੀਤ ਕੌਰ ਤੇ ਮਹਿਕ ਦੀ ਅਗਵਾਈ ਦੌਰਾਨ ਹੋਟਲ ਵਿੱਚ ਤੀਆਂ ਮਨਾਈਆਂ ਗਈਆਂ, ਜਿਸ ਵਿੱਚ ਸੁਖਦੇਵ ਕੌਰ, ਸੁਰਜੀਤ ਕੌਰ ਤੇ ਗੁਰਜੀਤ...
Advertisement
ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਇਲਾਕੇ ਦੇ ਕਈ ਪਿੰਡਾਂ ਵਿੱਚ ਇਕੱਠੀਆਂ ਹੋਈਆਂ ਮੁਟਿਆਰਾਂ ਵੱਲੋਂ ਤੀਆਂ ਮਨਾਈਆਂ ਗਈਆਂ। ਇਸੇ ਤਰ੍ਹਾਂ ਪ੍ਰੀਤੀ ਸ਼ਰਮਾ, ਹਰਪ੍ਰੀਤ ਕੌਰ ਤੇ ਮਹਿਕ ਦੀ ਅਗਵਾਈ ਦੌਰਾਨ ਹੋਟਲ ਵਿੱਚ ਤੀਆਂ ਮਨਾਈਆਂ ਗਈਆਂ, ਜਿਸ ਵਿੱਚ ਸੁਖਦੇਵ ਕੌਰ, ਸੁਰਜੀਤ ਕੌਰ ਤੇ ਗੁਰਜੀਤ ਕੌਰ ਜੱਜ ਵਜੋਂ ਸ਼ਾਮਲ ਹੋਏ। ਪਹਿਲੇ ਰਨਰਅੱਪ ਵਜੋਂ ਰਜ਼ਨੀ ਸ਼ਰਮਾ ਤੇ ਦੂਜੇ ਰਨਰਅੱਪ ਵਜੋਂ ਕਮਲਜੀਤ ਕੌਰ ਅਤੇ ਸਰਪ੍ਰੀਤ ਕੌਰ ਨੂੰ ਮਿਸਿਜ ਤੀਜ ਦੇ ਤਾਜ ਨਾਲ ਸਨਮਾਨਿਆ ਗਿਆ। ਪਿੰਡ ਰਤਵਾੜਾ, ਪਿੰਡ ਤੀੜਾ ਵਿੱਚ ਦਰੱਖਤਾਂ ਅਤੇ ਖੁੱਲ੍ਹੇ ਵਿਹੜਿਆਂ ਵਿੱਚ ਤੀਆਂ ਮਨਾਈਆਂ ਗਈਆਂ। ਦਸਮੇਸ਼ ਆਈ ਸੈਂਟਰ ਮੁੱਲਾਂਪੁਰ ਗਰੀਬਦਾਸ ਵਿੱਚ ਸਮੂਹ ਨਰਸਾਂ ਵੱਲੋਂ ਕੀਤੇ ਤੀਜ ਸਮਾਗਮ ਮਗਰੋਂ ਸੰਚਾਲਕ ਬੀਬੀ ਬਲਜਿੰਦਰ ਕੌਰ ਮਾਵੀ ਨੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਸਾਉਣ ਦੇ ਮਹੀਨੇ ਦੌਰਾਨ ਭਰਾਵਾਂ ਵੱਲੋਂ ਭੈਣਾਂ ਨੂੰ ਬਿਸਕੁਟਾਂ ਆਦਿ ਦੇ ਸੰਧਾਰੇ ਦੇਣ ਦੀ ਰਸਮ ਵੀ ਹੌਲੀ-ਹੌਲੀ ਲੁਪਤ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਹਨ।
Advertisement
Advertisement