ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਦਸੇ ’ਚ ਯੋਗ ਅਧਿਆਪਕ ਦੀ ਮੌਤ

ਨਜ਼ਦੀਕੀ ਪਿੰਡ ਮਨੌਲੀ ਸੂਰਤ ਦੇ 46 ਸਾਲਾ ਯੋਗਾ ਅਧਿਆਪਕ ਸੁਖਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਮਾਰਗ ਉੱਤੇ ਪਿੰਡ ਛੱਤ ਦੀਆਂ ਲਾਈਟਾਂ ਨੇੜੇ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰੀ...
Advertisement
ਨਜ਼ਦੀਕੀ ਪਿੰਡ ਮਨੌਲੀ ਸੂਰਤ ਦੇ 46 ਸਾਲਾ ਯੋਗਾ ਅਧਿਆਪਕ ਸੁਖਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਮਾਰਗ ਉੱਤੇ ਪਿੰਡ ਛੱਤ ਦੀਆਂ ਲਾਈਟਾਂ ਨੇੜੇ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰੀ ਅਤੇ ਸੜਕ ’ਤੇ ਡਿੱਗਣ ਸਮੇਂ ਤੇਜ਼ ਰਫ਼ਤਾਰ ਟਿੱਪਰ ਉਨ੍ਹਾਂ ਦੇ ਉੱਪਰੋਂ ਚੜ੍ਹ ਗਿਆ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਅੱਜ ਮਨੌਲੀ ਸੂਰਤ ਵਿੱਚ ਸਸਕਾਰ ਕੀਤਾ ਗਿਆ।

ਉਹ ਇਸ ਖੇਤਰ ਵਿਚ ਵੱਖ-ਵੱਖ ਥਾਵਾਂ ਉੱਤੇ ਪਿਛਲੇ ਸੱਤ ਸਾਲਾਂ ਤੋਂ ਯੋਗਾ ਦੀਆਂ ਮੁਫ਼ਤ ਕਲਾਸਾਂ ਚਲਾ ਰਹੇ ਸਨ।

Advertisement

 

 

ਖੇੜਾ ਗੱਜੂ ਵਿੱਚ ਇੱਕ ਨੌਜਵਾਨ ਦੀ ਮੌਤ 

ਪਿੰਡ ਬਡਾਲੀ ਆਲਾ ਸਿੰਘ ਦੇ ਸੁਖਜਿੰਦਰ ਸਿੰਘ ਦੀ ਖੇੜਾ ਗੱਜੂ ਵਿੱਚ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਰੇਤੇ ਦਾ ਟਿੱਪਰ ਉਤਾਰਨ ਆਇਆ ਸੀ। ਜਦੋਂ ਉਹ ਰੇਤੇ ਦੇ ਟਿੱਪਰ ਦਾ ਡਾਲਾ ਖੋਲ ਰਿਹਾ ਸੀ ਤਾਂ ਪਿਛੋਂ ਨਾਮਾਲੂਮ ਵਾਹਨ ਨੇ ਉਸ ਨੂੰ ਫ਼ੇਟ ਮਾਰੀ ਤੇ ਉਹ ਰੇਤੇ ਥੱਲੇ ਦਬ ਗਿਆ ਤੇ ਉਸ ਦੀ ਮੌਤ ਹੋ ਗਈ।

 

 

 

 

Advertisement
Show comments