ਡੱਡੂਮਾਜਰਾ ’ਚ ਕੁਸ਼ਤੀ 15 ਨੂੰ
ਪੱਤਰ ਪ੍ਰੇਰਕ ਚੰਡੀਗੜ੍ਹ, 10 ਅਗਸਤ ਡੱਡੂਮਾਜਰਾ ਦੀ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਅਤੇ ਆਜ਼ਾਦ ਸਪੋਰਟਸ ਸਪੋਰਟਸ ਸੁਸਾਇਟੀ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਕੁਸ਼ਤੀ ਦੰਗਲ 15 ਅਗਸਤ ਨੂੰ ਦਰੋਣਾਅਚਾਰੀਆ ਸਟੇਡੀਅਮ ਯੂਟੀ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ। ਕੁਲਦੀਪ ਸੈਣੀ...
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 10 ਅਗਸਤ
Advertisement
ਡੱਡੂਮਾਜਰਾ ਦੀ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਅਤੇ ਆਜ਼ਾਦ ਸਪੋਰਟਸ ਸਪੋਰਟਸ ਸੁਸਾਇਟੀ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਕੁਸ਼ਤੀ ਦੰਗਲ 15 ਅਗਸਤ ਨੂੰ ਦਰੋਣਾਅਚਾਰੀਆ ਸਟੇਡੀਅਮ ਯੂਟੀ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ। ਕੁਲਦੀਪ ਸੈਣੀ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁੁਸ਼ਤੀ ਮਿਰਜਾ ਇਰਾਨੀ ਅਤੇ ਅਜੇ ਬਾਰਨ ਗੁੱਜਰ ਦਰਮਿਆਨ ਹੋਵੇਗੀ। ਇੱਕ ਨੰਬਰ ਦੀ ਦੂਸਰੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਅਮਿਧੀ ਇਰਾਨੀ ਦਰਮਿਆਨ ਹੋਵੇਗੀ। ਇਸ ਤੋਂ ਇਲਾਵਾ ਹੋਰ ਵੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਨਾਮੀ ਪਹਿਲਵਾਨਾਂ ਦੀਆਂ ਕੁੁੁਸ਼ਤੀਆਂ ਕਰਵਾਈਆਂ ਜਾਣਗੀਆਂ। ਕੇਵਲ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਕੁੁਸ਼ਤੀ ਲੜ ਸਕਣਗੇ। ਪੁਆਧੀ ਅਖਾੜਾ ਸਵੇਰੇ 10 ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੋਵੇਗਾ। ਇਸ ਮੌਕੇ ਜਸਪੂਰਨ ਸਿੰਘ ਅਤੇ ਪੂਰਬੀ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
Advertisement