ਪਹਿਲਵਾਨ ਮੋਹਿਤ ਰਾਈਏਵਾਲ ਨੇ ਲਵਪ੍ਰੀਤ ਖੰਨਾ ਨੂੰ ਚਿੱਤ ਕੀਤਾ
ਪਿੰਡ ਮਾਜਰਾ ਦਾ ਨੌਗਜ਼ਾ ਪੀਰ ਯਾਦਗਾਰੀ 55ਵਾਂ ਦੰਗਲ
Advertisement
ਛਿੰਝ ਕਮੇਟੀ ਪਿੰਡ ਮਾਜਰਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਗਜ਼ਾ ਪੀਰ ਦੇ ਸਾਲਾਨਾ ਉਰਸ-ਮੇਲੇ ਮੌਕੇ 55ਵੇਂ ਕਰਵਾਏ ਸਾਲਾਨਾ ਕੁਸ਼ਤੀ ਦੰਗਲ ਦੌਰਾਨ ਵੱਡੀ ਝੰਡੀ ਦੇ ਪ੍ਰਸਿੱਧ ਪਹਿਲਵਾਨ ਮੋਹਿਤ ਰਾਈਏਵਾਲ ਅਤੇ ਲਵਪ੍ਰੀਤ ਖੰਨਾ ਦਰਮਿਆਨ 10 ਮਿੰਟ ਮੁਕਾਬਲਾ ਹੋਇਆ ਅਤੇ ਜਿਸ ਵਿੱਚ ਪਹਿਲਵਾਨ ਮੋਹਿਤ ਰਾਈਏਵਾਲ ਜੇਤੂ ਰਿਹਾ। ਮੁੱਖ ਪ੍ਰਬੰਧਕ ਗੁਰਮੇਲ ਸਿੰਘ, ਮਨਜੀਤ ਸਿੰਘ ਮਾਨ, ਜਗਦੇਵ ਸਿੰਘ, ਮੱਘਰ ਸਿੰਘ, ਹਰਿੰਦਰ ਸਿੰਘ, ਸੁਖਦੇਵ ਸਿੰਘ ਹੈਪੀ, ਰਵਿੰਦਰ ਸਿੰਘ ਹੈਰੀ, ਯਾਦਵਿੰਦਰ ਸਿੰਘ ਟੋਨੀ, ਕੁਲਵਿੰਦਰ ਸਿੰਘ, ਸਤਿਨਾਮ ਸਿੰਘ ਸਰਪੰਚ ਮਾਜਰਾ, ਗੁਰਮੇਲ ਸਿੰਘ ਪੱਲਣਪੁਰ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਯੂਥ ਆਗੂ ਰਣਜੋਧ ਸਿੰਘ ਮਾਨ ਦੀ ਯਾਦ ਵਿੱਚ ਕਰਵਾਈ ਛੋਟੀ ਝੰਡੀ ਦੇ ਮੁਕਾਬਲੇ ਵਿੱਚ ਪਹਿਲਵਾਨ ਲਕਸ਼ ਮੁੱਲਾਂਪੁਰ ਗਰੀਬਦਾਸ ਨੇ ਭਰਤ ਰਾਈਏਵਾਲ ਨੂੰ 14 ਮਿੰਟ ਵਿੱਚ ਢਾਹ ਲਿਆ। ਪਿੰਡ ਪੱਲਣਪੁਰ ਵਾਸੀਆਂ ਵੱਲੋਂ ਕਰਵਾਈ ਸਪੈਸ਼ਲ ਕੁਸ਼ਤੀ ਵਿੱਚ ਪਹਿਲਵਾਨ ਦਿਨੇਸ਼ ਮਾਮੂੰਪੁਰ ਨੇ ਆਰੀਅਨ ਭੁੱਟਾ ਦੀ ਪਿੱਠ ਲਾਈ। ਜਦਕਿ ਰਾਹੁਲ ਕੰਸਾਲਾ ਨੇ ਸੋਨੂੰ ਨੂੰ, ਗੌਰਵ ਕਲਿਆਣ ਨੇ ਸ਼ਨੀ ਜੀਰਕਪੁਰ ਨੂੰ ਚਿੱਤ ਕੀਤਾ। ਪਹਿਲਵਾਨ ਅਮਰੀਕ ਪੜ੍ਹਛ ਤੇ ਜਸ਼ਨ ਚਮਕੌਰ ਸਾਹਿਬ ਸਣੇ ਕਈ ਪਹਿਲਵਾਨ ਮੁਕਾਬਲੇ ਵਿੱਚ ਬਰਾਬਰ ਰਹੇ। ਕਰੀਬ 78 ਸਾਲ ਦੇ ਬਾਬਾ ਰਣ ਸਿੰਘ ਰਸਨਹੇੜੀ ਨੇ ਖੇਡ ਮੈਦਾਨ ਚੁਫੇਰੇ ਦੋ ਦੌੜਾਂ ਲਾਈਆਂ।
Advertisement
Advertisement