ਰਸਾਇਣ ਵਿਗਿਆਨ ’ਚ ਕਰੀਅਰ ਮੌਕਿਆਂ ਬਾਰੇ ਵਰਕਸ਼ਾਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵੱਲੋਂ ਸੈਂਟਰ ਫਾਰ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ ਸੈੱਲ ਦੇ ਤਹਿਤ, ਤਿੰਨ ਰੋਜ਼ਾ ‘ਰਸਾਇਣ ਵਿਗਿਆਨ ਵਿੱਚ ਕਰੀਅਰ ਮੌਕੇ’ ਸਬੰਧੀ ਵਰਕਸ਼ਾਪ ਕਰਵਾਈ ਗਈ। ਸੀ ਐਸ ਆਰ ਆਈ ਮੈਂਬਰ ਅਤੇ ਵਿਭਾਗ ਮੁਖੀ ਡਾ....
Advertisement
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵੱਲੋਂ ਸੈਂਟਰ ਫਾਰ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ ਸੈੱਲ ਦੇ ਤਹਿਤ, ਤਿੰਨ ਰੋਜ਼ਾ ‘ਰਸਾਇਣ ਵਿਗਿਆਨ ਵਿੱਚ ਕਰੀਅਰ ਮੌਕੇ’ ਸਬੰਧੀ ਵਰਕਸ਼ਾਪ ਕਰਵਾਈ ਗਈ। ਸੀ ਐਸ ਆਰ ਆਈ ਮੈਂਬਰ ਅਤੇ ਵਿਭਾਗ ਮੁਖੀ ਡਾ. ਰਾਹੁਲ ਬਦਰੂ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ। ਪਹਿਲੇ ਦਿਨ ‘ਸਰੀਰ ਸੰਭਾਲ ਸਾਮਾਨ ਬਣਾਉਣ ਦੀ ਪ੍ਰਯੋਗਸ਼ੀਲ ਸਿਖਲਾਈ’ ਸੈਸ਼ਨ ਡਾ. ਰੁਪਿੰਦਰ ਕੌਰ ਲੁਧਿਆਣਾ ਨੇ ਕਰਵਾਇਆ ਗਿਆ। ਦੂਜੇ ਦਿਨ ਰਸਾਇਣ ਵਿਗਿਆਨ ਵਿੱਚ ਹੋ ਰਹੇ ਨਵੇਂ ਖੋਜਕਾਰੀ ਰੁਝਾਨਾਂ ਬਾਰੇ ਚਰਚਾ ਰਹੀ।
ਡਾ. ਰਿਪਨੀਲ ਕੌਰ ਨੇ ‘ਰਸਾਇਣ ਵਿਗਿਆਨ ਵਿੱਚ ਕ੍ਰਿਤ੍ਰਿਮ ਬੁੱਧੀ ਦੇ ਸਾਧਨਾਂ ਦੀ ਵਰਤੋਂ’ ਬਾਰੇ ਓਪਿੰਦਰ ਕੌਰ ਨੇ ‘ਮੋਲਿਕਿਊਲਰ ਡਾਕਿੰਗ ਅਤੇ ਰਸਾਇਣ ਵਿਗਿਆਨ ਵਿੱਚ ਕ੍ਰਿਤ੍ਰਿਮ ਬੁੱਧੀ ਦੀ ਭੂਮਿਕਾ’ ਬਾਰੇ ਚਰਚਾ ਕੀਤੀ। ਆਖ਼ਰੀ ਦਿਨ ਡਾ. ਰਾਹੁਲ ਬਦਰੂ ਨੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਮੌਜੂਦ ਵੱਖ ਵੱਖ ਰੁਜ਼ਗਾਰ ਮੌਕਿਆਂ, ਖੋਜ, ਉਦਯੋਗ ਅਤੇ ਅਕਾਦਮਿਕ ਖੇਤਰ ਬਾਰੇ ਜਾਣਕਾਰੀ ਦਿੱਤੀ। ਇਸ ਦੀ ਅਗਵਾਈ ਡਾ. ਰਿਪਨੀਲ ਕੌਰ ਨੇ ਕੀਤੀ। ਵਾਇਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਨੇ 100 ਤੋਂ ਵੱਧ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਉੱਦਮ ਦੀ ਸ਼ਲਾਘਾ ਕੀਤੀ।
Advertisement
Advertisement
