ਵਰ੍ਹਦੇ ਮੀਂਹ ’ਚ ਨਾਲੇ ਸਾਫ ਕਰਦੇ ਰਹੇ ਕਰਮਚਾਰੀ
ਬੀ ਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 6 ਜੁਲਾਈ ਕੁਝ ਘੰਟੇ ਪਈ ਲਗਾਤਾਰ ਬਰਸਾਤ ਨੇ ਸ਼ਹਿਰ ਵਾਸੀਆਂ ਨੂੰ ਜਿੱਥੇ ਪ੍ਰੇਸ਼ਾਨ ਕੀਤਾ ਹੈ, ਉਥੇ ਹੀ ਸਰਕਾਰੀ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕੀਤੇ। ਹਾਲਾਤ ਸੁਖਾਲੇ ਕਰਨ ਲਈ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ...
Advertisement
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 6 ਜੁਲਾਈ
Advertisement
ਕੁਝ ਘੰਟੇ ਪਈ ਲਗਾਤਾਰ ਬਰਸਾਤ ਨੇ ਸ਼ਹਿਰ ਵਾਸੀਆਂ ਨੂੰ ਜਿੱਥੇ ਪ੍ਰੇਸ਼ਾਨ ਕੀਤਾ ਹੈ, ਉਥੇ ਹੀ ਸਰਕਾਰੀ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕੀਤੇ। ਹਾਲਾਤ ਸੁਖਾਲੇ ਕਰਨ ਲਈ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਵਰ੍ਹਦੇ ਮੀਂਹ ’ਚ ਨਾਲਿਆਂ ਨੂੰ ਸਾਫ ਕਰਕੇ ਪਾਣੀ ਦੇ ਵਹਾਅ ਨੂੰ ਸੁਚਾਰੂ ਕੀਤਾ ਗਿਆ। ਅੱਜ ਪਈ ਤੇਜ਼ ਬਾਰਿਸ਼ ਨਾਲ ਸਥਾਨਕ ਪੁੱਡਾ ਮਾਰਕੀਟ, ਕਲਗ਼ੀਧਰ ਮਾਰਕੀਟ, ਕੇਸਗੜ੍ਹ ਸਾਹਿਬ ਦੇ ਸਰੋਵਰ ਵਾਲੀ ਸੜਕ ਸਣੇ ਪਾਵਰ ਕਲੋਨੀ ਦੇ ਸਾਹਮਣੇ ਮੇਨ ਰੋਡ ’ਤੇ ਵੱਡੀ ਮਾਤਰਾ ’ਚ ਪਾਣੀ ਭਰ ਗਿਆ ਤੇ ਇੱਥੇ ਆਉਣ ਜਾਣ ਵਾਲਿਆਂ ਸਣੇ ਸਥਾਨਕ ਦੁਕਾਨਦਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਪ੍ਰਸ਼ਾਸਨਿਕ ਪ੍ਰਬੰਧਾਂ ’ਤੇ ਸਵਾਲ ਵੀ ਖੜੇ ਕੀਤੇ ਗਏ।
Advertisement