ਸਿਰ ’ਤੇ ਲੋਹੇ ਦੀ ਹੁੱਕ ਡਿੱਗਣ ਕਾਰਨ ਮਜ਼ਦੂਰ ਦੀ ਮੌਤ
ਇੰਡਸਟਰੀਅਲ ਏਰੀਆ ਵਿੱਚ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਦੇ ਸਿਰ ’ਤੇ ਲੋਹੇ ਦੀ ਭਾਰੀ ਹੁੱਕ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਾਲ ਮੁਕੰਦ ਓਝਾ ਵਾਲੀ ਹੱਲੋਮਾਜਰਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਫੇਜ਼-1 ਸਥਿਤ...
Advertisement
ਇੰਡਸਟਰੀਅਲ ਏਰੀਆ ਵਿੱਚ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਦੇ ਸਿਰ ’ਤੇ ਲੋਹੇ ਦੀ ਭਾਰੀ ਹੁੱਕ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਾਲ ਮੁਕੰਦ ਓਝਾ ਵਾਲੀ ਹੱਲੋਮਾਜਰਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਫੇਜ਼-1 ਸਥਿਤ ਫੈਕਟਰੀ ਵਿੱਚ ਕੰਮ ਕਰਦਾ ਹੈ। ਅੱਜ ਦੁਪਹਿਰੇ ਇੱਕ ਵਜੇ ਦੇ ਕਰੀਬ ਲੋਹੇ ਦੀ ਭਾਰੀ ਹੁੱਕ ਬਾਲ ਮੁਕੰਦ ਦੇ ਸਿਰ ’ਤੇ ਡਿੱਗੀ। ਪੀੜਤ ਨੂੰ ਤੁਰੰਤ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਹੈ। ਬਾਲ ਮੁਕੰਦ ਦੇ ਚਾਰ ਬੱਚੇ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਮਜ਼ਦੂਰ ਅੱਠ ਸਾਲ ਤੋਂ ਫੈਕਟਰੀ ’ਚ ਕੰਮ ਕਰ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਦੀ ਪੜ੍ਹਾਈ-ਲਿਖਾਈ ਦਾ ਖਰਚਾ ਤੇ ਨੌਕਰੀ ਦੇ ਨਾਲ ਹੀ ਡੇਢ ਕਰੋੜ ਮੁਆਵਜ਼ਾ ਦਿੱਤਾ ਜਾਵੇ।
Advertisement
Advertisement