ਫੇਜ਼-7 ਦੇ ਸਨਅਤੀ ਖੇਤਰ ਵਿਚ ਗਰਿੱਲਾਂ ਲਾਉਣ ਦਾ ਕੰਮ ਸ਼ੁਰੂ
ਮੇਅਰ ਅਮਰਜੀਤ ਜੀਤੀ ਸਿੱਧੂ ਨੇ ਕਰਵਾਈ ਸ਼ੁਰੂਅਾਤ
Advertisement
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਜੀਤੀ ਸਿੱਧੂ ਨੇ ਅੱਜ ਫੇਜ਼-7 ਇੰਡਸਟਰੀਅਲ ਏਰੀਏ ਵਿੱਚ ਨਵੀਂਆਂ ਗਰਿੱਲਾਂ ਲਾਉਣ ਦਾ ਕੰਮ ਆਰੰਭ ਕਰਾਇਆ। ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਹੀ ਦਾ ਟੱਕ ਲਗਾਇਆ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਲਗਭਗ 49 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਪ੍ਰਾਜੈਕਟ ਸਨਅਤੀ ਖੇਤਰ ਦੀ ਸੁੰਦਰਤਾ ਅਤੇ ਸੁਰੱਖਿਆ ਦੋਵਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਇਹ ਕੰਮ ਈਐੱਸਆਈ ਹਸਪਤਾਲ ਨੇੜੇ ਸ਼ੁਰੂ ਕੀਤਾ ਗਿਆ ਹੈ ਅਤੇ ਅਗਲੇ ਸਮੇਂ ਵਿੱਚ ਪੂਰਾ ਇੰਡਸਟਰੀਅਲ ਖੇਤਰ ਇਸ ਨਾਲ ਕਵਰ ਹੋ ਜਾਵੇਗਾ। ਮੇਅਰ ਸਿੱਧੂ ਨੇ ਕਿਹਾ ਕਿ ਮੁਹਾਲੀ ਦਾ ਵਿਕਾਸ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਨਾ ਸਿਰਫ ਪੰਚਕੂਲਾ-ਚੰਡੀਗੜ੍ਹ ਤੋਂ ਵੱਧ ਆਧੁਨਿਕ ਸ਼ਹਿਰ ਬਣਾਉਣਾ ਹੈ, ਬਲਕਿ ਉਦਯੋਗਾਂ ਲਈ ਵੀ ਇਕ ਮਿਸਾਲੀ ਕੇਂਦਰ ਬਣਾਉਣਾ ਹੈ।
ਮੇਅਰ ਜੀਤੀ ਸਿੱਧੂ ਨੇ ਮੁਹਾਲੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਹਿਰ ਵਿੱਚ ਸੜਕਾਂ, ਪਾਰਕਾਂ, ਲਾਈਟਾਂ ਅਤੇ ਡਰੇਨੇਜ਼ ਸਿਸਟਮ ਦੇ ਹੋਰ ਪ੍ਰਾਜੈਕਟ ਵੀ ਸ਼ੁਰੂ ਹੋਣ ਜਾ ਰਹੇ ਹਨ। ਮੇਅਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।
Advertisement
Advertisement