ਹੜ੍ਹਾਂ ਦੌਰਾਨ ਡਿੱਗੇ ਦੋ ਮਕਾਨਾਂ ਦਾ ਕੰਮ ਸ਼ੁਰੂ ਕਰਵਾਇਆ
ਸਰਘੀ ਕਲਾ ਕੇਂਦਰ ਅਤੇ ਪੈਗ਼ਾਮ-ਏ-ਨਾਮਾ ਨੇ ਖ਼ਰਚਾ ਚੁੱਕਿਆ
Advertisement
‘ਸਰਘੀ ਕਲਾ ਕੇਂਦਰ’ ਅਤੇ ‘ਪੈਗ਼ਾਮ-ਏ-ਨਾਮਾ’ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਿੰਡ ਖਜੂਰ ਮੰਡੀ ਵਿੱਚ ਹੜ੍ਹਾਂ ਦੌਰਾਨ ਮਜ਼ਦੂਰ ਵਰਗ ਨਾਲ ਸਬੰਧਿਤ ਪਰਿਵਾਰਾਂ ਦੇ ਡਿੱਗੇ ਦੋ ਮਕਾਨਾਂ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਹੜ੍ਹਾਂ ਦੌਰਾਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਹ ਪੀੜਤਾਂ ਦੇ ਨਾਲ ਹਨ।
ਸਰਘੀ ਕਲਾ ਕੇਂਦਰ ਅਤੇ ਪੈਗ਼ਾਮ-ਏ-ਨਾਮਾ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਪੰਜਾਬੀ ਸ਼ਾਇਰਾ ਕੁਲਵਿੰਦਰ ਕੌਰ (ਦੁਬਈ) ਦਾ ਇਸ ਕਾਰਜ ਲਈ ਕੀਤੇ ਵਿੱਤੀ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਅਜੈਬ ਸਿੰਘ ਬਾਕਰਪੁਰ ਨੇ ਉਸਾਰੀ ਕਾਰਜ ਦੀ ਸ਼ੁਰੂਆਤ ਲਈ ਅਰਦਾਸ ਕੀਤੀ। ਇਸ ਮੌਕੇ ਹੜ੍ਹ ਪੀੜਤ ਮਕਾਨ ਮਾਲਕ ਲਖਵਿੰਦਰ ਸਿੰਘ ਅਤੇ ਜਸਵੀਰ ਦੇ ਪਰਿਵਾਰਕ ਮੈਂਬਰ, ਪਿੰਡ ਦੇ ਸਾਬਕਾ ਸਰਪੰਚ ਮਲਕੀਤ ਸਿੰਘ, ਸਕੂਲ ਅਧਿਆਪਕਾ ਸਰਬਜੀਤ ਕੌਰ ਅਤੇ ਸਰਘੀ ਕਲਾ ਕੇਂਦਰ ਵੱਲੋਂ ਨਾਟਕਕਾਰ ਅਤੇ ਫਿਲਮੀ ਐਕਟਰ ਗੁਰਵਿੰਦਰ ਸਿੰਘ ਅਤੇ ਰੰਗਕਰਮੀ ਸਰਬਪ੍ਰੀਤ ਸਿੰਘ ਹਾਜ਼ਰ ਸਨ। ਕਲਾ ਕੇਂਦਰ ਦੇ ਸਲਾਹਕਾਰ ਕ੍ਰਿਸ਼ਨ ਲਾਲ ਸੈਣੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਖਜੂਰ ਮੰਡੀ ਵਿੱਚ ਬੂਟੇ ਲਗਾਏ। ਇਸ ਮੌਕੇ ਸਹਿਜਪ੍ਰੀਤ , ਲੈਕਚਰਾਰ ਜੈ ਪਾਲ ਅਤੇ ਬਲਿਹਾਰ ਸਿੰਘ ਹਾਜ਼ਰ ਸਨ।
Advertisement
Advertisement