ਨਾਲੇ ਵਿੱਚੋਂ ਔਰਤ ਦੀ ਲਾਸ਼ ਮਿਲੀ
ਇੱਥੇ ਰੂਪਨਗਰ ਕੌਮੀ ਮਾਰਗ ’ਤੇ ਬੜਾ ਪਿੰਡ ਸੜਕ ਕਿਨਾਰੇ ਪਾਣੀ ਵਾਲੇ ਨਾਲੇ ਵਿੱਚੋਂ ਪੁਲੀਸ ਨੂੰ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਇਸ ਨੂੰ ਥਾਣਾ ਕੀਰਤਪੁਰ ਸਾਹਿਬ ਦੀ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ 72 ਘੰਟਿਆਂ ਲਈ ਸ਼ਨਾਖ਼ਤ ਵਾਸਤੇ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਿਸੇ ਵਿਅਕਤੀ ਨੇ ਪੁਲੀਸ ਚੌਕੀ ਭਰਤਗੜ੍ਹ ਵਿੱਚ ਜਾਣਕਾਰੀ ਦਿੱਤੀ ਕਿ ਬੜਾ ਪਿੰਡ ਵਿੱਚ ਨੈਸ਼ਨਲ ਹਾਈਵੇਅ ਨਾਲ ਪਾਣੀ ਵਾਲੇ ਨਾਲੇ ਵਿੱਚ ਇੱਕ ਔਰਤ ਦੀ ਨਗਨ ਹਾਲਤ ਵਿੱਚ ਲਾਸ਼ ਪਈ ਹੈ। ਸੂਚਨਾ ਮਿਲਣ ਤੋਂ ਬਾਅਦ ਚੌਕੀ ਇੰਚਾਰਜ ਨੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸ੍ਰੀ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਜਤਿਨ ਕਪੂਰ, ਐੱਸਪੀ (ਡੀ) ਗੁਰਦੀਪ ਸਿੰਘ, ਡੀਐੱਸਪੀ (ਡੀ) ਜਸ਼ਨਦੀਪ ਸਿੰਘ ਮਾਨ, ਡੀਐੱਸਪੀ ਅਜੇ ਸਿੰਘ, ਡੀਐੱਸਪੀ ਹਰਕੀਰਤ ਸਿੰਘ ਸੈਣੀ, ਸੀਆਈਏ ਇੰਚਾਰਜ ਮਨਫੂਲ ਸਿੰਘ, ਫੋਰੈਂਸਿਕ ਲੈਬ ਇੰਚਾਰਜ ਚਰਨਜੀਤ ਸਿੰਘ ਆਪਣੀ ਟੀਮ ਸਣੇ ਘਟਨਾ ਸਥਾਨ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ।
ਥਾਣਾ ਮੁਖੀ ਜਤਿਨ ਕਪੂਰ ਨੇ ਕਿਹਾ ਕਿ ਇਸ ਬਾਰੇ ਜਾਂਚ ਜਾਰੀ ਹੈ।