ਹਾਦਸੇ ’ਚ ਔਰਤ ਜ਼ਖ਼ਮੀ
ਚੰਡੀਗੜ੍ਹ-ਅੰਬਾਲਾ ਮਾਰਗ ’ਤੇ ਪਿੰਡ ਜਵਾਹਰਪੁਰ ਨੇੜੇ ਸੀਟੀਯੂ ਬੱਸ ਦੇ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਔਰਤ ਜ਼ਖ਼ਮੀ ਹੋ ਗਈ ਜਦੋਂਕਿ ਮੋਟਰਸਾਈਕਲ ਚਾਲਕ ਦਾ ਬਚਾਅ ਹੋ ਗਿਆ। ਜ਼ਖ਼ਮੀ ਔਰਤ ਜ਼ੇਰੇ ਇਲਾਜ ਹੈ। ਫ਼ਿਲਹਾਲ ਕੋਮਾ ਵਿੱਚ ਹੋਣ...
Advertisement
ਚੰਡੀਗੜ੍ਹ-ਅੰਬਾਲਾ ਮਾਰਗ ’ਤੇ ਪਿੰਡ ਜਵਾਹਰਪੁਰ ਨੇੜੇ ਸੀਟੀਯੂ ਬੱਸ ਦੇ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਔਰਤ ਜ਼ਖ਼ਮੀ ਹੋ ਗਈ ਜਦੋਂਕਿ ਮੋਟਰਸਾਈਕਲ ਚਾਲਕ ਦਾ ਬਚਾਅ ਹੋ ਗਿਆ। ਜ਼ਖ਼ਮੀ ਔਰਤ ਜ਼ੇਰੇ ਇਲਾਜ ਹੈ। ਫ਼ਿਲਹਾਲ ਕੋਮਾ ਵਿੱਚ ਹੋਣ ਕਰ ਕੇ ਉਹ ਬਿਆਨ ਦੇਣ ਤੋਂ ਅਸਮਰਥ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏਐੱਸਆਈ ਦੌਲਤ ਸਿੰਘ ਨੇ ਦੱਸਿਆ ਕਿ ਇੱਕ ਨਿੱਜੀ ਹਸਪਤਾਲ ਵਿੱਚੋਂ ਔਰਤ ਦੇ ਜ਼ੇਰੇ ਇਲਾਜ ਹੋਣ ਦੀ ਸੂਚਨਾ ਮਿਲੀ ਸੀ। ਔਰਤ ਦੇ ਪੁੱਤਰ ਮੁਤਾਬਕ ਉਹ ਦੋ ਦਿਨ ਪਹਿਲਾਂ ਅੰਬਾਲਾ ਵੱਲ ਜਾ ਰਹੇ ਸਨ। ਪਿੰਡ ਜਵਾਹਰਪੁਰ ਨੇੜੇ ਪੁੱਜਣ ’ਤੇ ਸੀਟੀਯੂ ਬੱਸ ਦੇ ਡਰਾਈਵਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋ ਬੱਸ ਲੈ ਕੇ ਫ਼ਰਾਰ ਹੋ ਗਿਆ। ਏ ਐੱਸ ਆਈ ਦੌਲਤ ਸਿੰਘ ਨੇ ਦੱਸਿਆ ਕਿ ਬੱਸ ਦੀ ਪਛਾਣ ਕਰ ਕੇ ਚਾਲਕ ਨੂੰ ਥਾਣੇ ਬੁਲਾਇਆ ਗਿਆ ਹੈ।
Advertisement
Advertisement