ਕਰੰਟ ਲੱਗਣ ਕਾਰਨ ਮਹਿਲਾ ਦੀ ਮੌਤ
ਪੱਤਰ ਪ੍ਰੇਰਕ ਪੰਚਕੂਲਾ, 15 ਮਈ ਪੰਚਕੂਲਾ ਦੇ ਬਲਾਕ ਰਾਏਪੁਰਰਾਣੀ ਦੇ ਪਿੰਡ ਗੜ੍ਹੀ ਕੋਟਾਹਾ ਵਿੱਚ ਇੱਕ 36 ਸਾਲਾ ਮਹਿਲਾ ਦੀ ਕੂਲਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਕਤ ਔਰਤ ਨੂੰ ਕੂਲਰ ਤੋਂ ਕਰੰਟ ਲੱਗ ਗਿਆ ਤੇ ਉਹ ਬੇਹੋਸ਼ ਹੋ ਗਈ।...
Advertisement
ਪੱਤਰ ਪ੍ਰੇਰਕ
ਪੰਚਕੂਲਾ, 15 ਮਈ
Advertisement
ਪੰਚਕੂਲਾ ਦੇ ਬਲਾਕ ਰਾਏਪੁਰਰਾਣੀ ਦੇ ਪਿੰਡ ਗੜ੍ਹੀ ਕੋਟਾਹਾ ਵਿੱਚ ਇੱਕ 36 ਸਾਲਾ ਮਹਿਲਾ ਦੀ ਕੂਲਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਕਤ ਔਰਤ ਨੂੰ ਕੂਲਰ ਤੋਂ ਕਰੰਟ ਲੱਗ ਗਿਆ ਤੇ ਉਹ ਬੇਹੋਸ਼ ਹੋ ਗਈ। ਉਪਰੰਤ ਉਸ ਨੂੰ ਰਾਏਪੁਰਾਣੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਦੀਪਮਾਲਾ ਵਾਸੀ ਗੜ੍ਹੀ ਕੋਟਾਹਾ ਦੁਪਹਿਰ ਸਮੇਂ ਇਸ਼ਨਾਨ ਕਰ ਰਹੀ ਸੀ। ਉਸੇ ਸਮੇਂ ਔਰਤ ਨੇੜੇ ਲੱਗੇ ਕੂਲਰ ਦੇ ਸੰਪਰਕ ਵਿੱਚ ਆ ਗਈ, ਜਿਸ ਕਾਰਨ ਉਸ ਨੂੰ ਜ਼ਬਰਦਸਤ ਝਟਕਾ ਲੱਗਾ। ਔਰਤ ਨੂੰ ਤੁਰੰਤ ਰਾਏਪੁਰ ਰਾਣੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement