ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਔਰਤ ਵੱਲੋਂ ਖੁਦਕੁਸ਼ੀ
ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਇਕ ਪਰਵਾਸੀ ਔਰਤ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪੁਲੀਸ ਨੇ ਇਸ ਸਬੰਧ ਪਤੀ ਤੇ ਉਸ ਦੀ ਭਰਜਾਈ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਦੀ ਪਛਾਣ ਰਾਜਵਤੀ (48) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਸੂਰਜ ਪਾਲ ਨੇ ਦੱਸਿਆ ਕਿ ਉਸ ਦੀ ਭੈਣ ਰਾਜਵਤੀ ਪਹਿਲਾਂ ਕਿਸ਼ਨ ਬੀਰ ਵਾਸੀ ਨੰਗਲਾ ਬਹੜਾ ਜਿਲਾ ਬਦਾਂਊ (ਯੂਪੀ) ਨਾਲ ਵਿਆਹੀ ਹੋਈ ਸੀ। ਕਿਸ਼ਨ ਬੀਰ ਦੀ ਮੌਤ ਕਰੀਬ 15 ਸਾਲ ਪਹਿਲਾਂ ਹੋ ਗਈ ਸੀ। ਇਸ ਤੋਂ ਬਾਅਦ ਰਾਜਵਤੀ ਨੇ ਦੋ ਸਾਲ ਪਹਿਲਾਂ ਬਰਿਜ ਬਿਹਾਰੀ ਨਾਲ ਆਨੰਦਪੁਰ ਸਾਹਿਬ ਵਿਖੇ ਕੋਰਟ ਵਿੱਚ ਵਿਆਹ ਕਰ ਲਿਆ ਸੀ। ਸੂਰਜ ਪਾਲ ਨੇ ਦੱਸਿਆ ਕਿ ਬਰਿਜ ਬਿਹਾਰੀ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ। ਇਸ ਤੋਂ ਬਾਅਦ ਔਰਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਏ ਐਸ ਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਬਰਿਜ ਬਿਹਾਰੀ ਅਤੇ ਦੁਰਗਾ ਵਿਰੁੱਧ ਧਾਰਾ 108, 3(5) ਬੀ ਐਨ ਐਸ ਅਧੀਨ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਦੇਰ ਸ਼ਾਮ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
