ਚੈੱਕ ਬਾਊਂਸ ਮਾਮਲੇ ’ਚ ਮਹਿਲਾ ਗ੍ਰਿਫ਼ਤਾਰ
ਪੀ ਓ ਸਟਾਫ ਫ਼ਤਹਿਗੜ੍ਹ ਸਾਪਿਬ ਨੇ ਚੈੱਕ ਬਾਊਂਸ ਮਾਮਲੇ ਵਿਚ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਰਾਜਵਿੰਦਰ ਕੌਰ ਪਤਨੀ ਹਰਦੀਪ ਕੁਮਾਰ ਵਾਸੀ ਸੈਕਟਰ 23-ਏ ਮੰਡੀ ਗੋਬਿੰਦਗੜ੍ਹ ਦਾ ਪ੍ਰਦੀਪ ਕੁਮਾਰ ਨਾਲ ਪੈਸੇ ਦਾ ਲੈਣ-ਦੇਣ ਸੀ। ਉਸ ਨੇ...
Advertisement
ਪੀ ਓ ਸਟਾਫ ਫ਼ਤਹਿਗੜ੍ਹ ਸਾਪਿਬ ਨੇ ਚੈੱਕ ਬਾਊਂਸ ਮਾਮਲੇ ਵਿਚ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਰਾਜਵਿੰਦਰ ਕੌਰ ਪਤਨੀ ਹਰਦੀਪ ਕੁਮਾਰ ਵਾਸੀ ਸੈਕਟਰ 23-ਏ ਮੰਡੀ ਗੋਬਿੰਦਗੜ੍ਹ ਦਾ ਪ੍ਰਦੀਪ ਕੁਮਾਰ ਨਾਲ ਪੈਸੇ ਦਾ ਲੈਣ-ਦੇਣ ਸੀ। ਉਸ ਨੇ ਪ੍ਰਦੀਪ ਕੁਮਾਰ ਨੂੰ ਚੈੱਕ ਦਿੱਤਾ ਸੀ, ਜੋ ਬੈਂਕ ਵਿੱਚ ਬਾਊਂਸ ਹੋ ਗਿਆ। ਇਸ ਮਗਰੋਂ ਪ੍ਰਦੀਪ ਕੁਮਾਰ ਨੇ ਅਮਲੋਹ ਦ ਅਦਾਲਤ ਵਿਚ ਰਾਜਵਿੰਦਰ ਕੌਰ ਖ਼ਿਲਾਫ਼ ਕੇਸ ਦਾਇਰ ਕੀਤਾ, ਜਿਸ ਵਿੱਚ ਉਹ 28 ਮਈ ਤੋਂ ਅਦਾਲਤ ਵਿੱਚੋਂ ਭਗੌੜੀ ਚੱਲੀ ਆ ਰਹੀ ਸੀ। ਪੁਲੀਸ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੱਜਣ ਕੁਮਾਰ ਅਤੇ ਮਹਿਲਾ ਸਿਪਾਹੀ ਜਸਵੀਰ ਕੌਰ ਨੇ ਰਾਜਵਿੰਦਰ ਕੌਰ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਮਹਿਲਾ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
Advertisement
Advertisement
