ਵਿਪਰੋ ਦੇ ਸੰਸਥਾਪਕ ਅਜ਼ੀਮ ਪ੍ਰੇਮਜੀ ਦਾ ਸਨਮਾਨ
ਇੰਡੀਅਨ ਸਕੂਲ ਆਫ਼ ਬਿਜ਼ਨਸ ਨੇ ਅੱਜ ਵਿਪਰੋ ਲਿਮਟਿਡ ਦੇ ਸੰਸਥਾਪਕ ਚੇਅਰਮੈਨ ਅਜ਼ੀਮ ਪ੍ਰੇਮਜੀ ਨੂੰ ਭਾਰਤ ਦੇ ਖੋਜ ਈਕੋ ਸਿਸਟਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਆਈ ਐੱਸ ਬੀ ਰਿਸਰਚ ਕੈਟਾਲਿਸਟ ਪੁਰਸਕਾਰ’ ਨਾਲ ਸਨਮਾਨਿਤ ਕੀਤਾ।ਆਈ ਐੱਸ ਬੀ ਦੇ ਇਨਸਾਈਟਸ ਫੋਰਮ ਦਾ...
Advertisement
ਇੰਡੀਅਨ ਸਕੂਲ ਆਫ਼ ਬਿਜ਼ਨਸ ਨੇ ਅੱਜ ਵਿਪਰੋ ਲਿਮਟਿਡ ਦੇ ਸੰਸਥਾਪਕ ਚੇਅਰਮੈਨ ਅਜ਼ੀਮ ਪ੍ਰੇਮਜੀ ਨੂੰ ਭਾਰਤ ਦੇ ਖੋਜ ਈਕੋ ਸਿਸਟਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਆਈ ਐੱਸ ਬੀ ਰਿਸਰਚ ਕੈਟਾਲਿਸਟ ਪੁਰਸਕਾਰ’ ਨਾਲ ਸਨਮਾਨਿਤ ਕੀਤਾ।ਆਈ ਐੱਸ ਬੀ ਦੇ ਇਨਸਾਈਟਸ ਫੋਰਮ ਦਾ ਤੀਜਾ ਐਡੀਸ਼ਨ ਮੁਹਾਲੀ ਕੈਂਪਸ ਵਿੱਚ ਹੋਇਆ, ਜਿੱਥੇ ਅਕਾਦਮਿਕ, ਉਦਯੋਗ, ਸਰਕਾਰ ਦੇ ਆਗੂਆਂ ਨੇ ਭਾਰਤ ਅਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਕਾਰਵਾਈ ਯੋਗ ਖੋਜ ਏਜੰਡੇ ਬਣਾਉਣ ਅਤੇ ਦਰਪੇਸ਼ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਚਰਚਾ ਕੀਤੀ।
ਇਸ ਮੌਕੇ ਟਾਟਾ ਚਾਂਸਲਰ ਦੇ ਅਰਥ-ਸ਼ਾਸਤਰ ਦੇ ਪ੍ਰੋਫੈਸਰ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸੈਨ ਡਿਆਗੋ ਤੋਂ ਪ੍ਰੋਫੈਸਰ ਕਾਰਤਿਕ ਮੁਰਲੀਧਰਨ ਨੇ ਉਦਘਾਟਨੀ ਭਾਸ਼ਨ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉੱਚ-ਗੁਣਵੱਤਾ ਵਾਲੀ ਖੋਜ ਨਾਲ ਪਾਲਿਸੀ ਵਿੱਚ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ। ਆਈਐੱਸਬੀ ਦੇ ਡੀਨ, ਪ੍ਰੋਫੈਸਰ ਮਦਨ ਪਿਲੁਟਲਾ, ਡਿਪਟੀ ਡੀਨ, ਪ੍ਰੋਫੈਸਰ ਸਾਰੰਗ ਦਿਓ ਅਤੇ ਡਾ. ਸ਼ਿਵ ਕੁਮਾਰ ਕਲਿਆਣ ਰਮਨ ਨੇ ਵੀ ਸੰਬੋਧਨ ਕੀਤਾ।
Advertisement
Advertisement
