ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਹਰ ਸੰਭਵ ਮਦਦ ਕਰਾਂਗੇ: ਸ਼ਰਮਾ
ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਹੜ੍ਹ ਕਾਰਨ ਬਰਬਾਦ ਹੋਏ ਕਿਸਾਨਾਂ ਨੂੰ ਪਾਰਟੀ ਵੱਲੋਂ ਨਾ ਸਿਰਫ਼ ਆਉਣ ਵਾਲੀ ਫਸਲ ਲਈ ਬੀਜ ਮੁਹੱਈਆ ਕਰਵਾਇਆ ਜਾਵੇਗਾ, ਸਗੋਂ ਜ਼ਮੀਨ ਪੱਧਰ ਕਰਨ ਲਈ ਟਰੈਕਟਰ ਤੇ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਹੜ੍ਹ ਕਾਰਨ ਬਰਬਾਦ ਹੋਏ ਕਿਸਾਨਾਂ ਨੂੰ ਪਾਰਟੀ ਵੱਲੋਂ ਨਾ ਸਿਰਫ਼ ਆਉਣ ਵਾਲੀ ਫਸਲ ਲਈ ਬੀਜ ਮੁਹੱਈਆ ਕਰਵਾਇਆ ਜਾਵੇਗਾ, ਸਗੋਂ ਜ਼ਮੀਨ ਪੱਧਰ ਕਰਨ ਲਈ ਟਰੈਕਟਰ ਤੇ ਡੀਜ਼ਲ ਵੀ ਦਿੱਤਾ ਜਾਵੇਗਾ। ਉਹ ਲਾਲੜੂ ਤੇ ਹੰਡੇਸਰਾ ਸਰਕਲ ਵਿੱਚ ਪਾਰਟੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਵਿਧਾਇਕ ਨੇ ਕਿਹਾ ਕਿ ਲਾਲੜੂ ਸਰਕਲ ਸਣੇ ਡੇਰਾਬਸੀ ਹਲਕੇ ਦੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਫਸਲਾਂ ਬੁਰੀ ਤਰ੍ਹਾਂ ਤਬਾਹ ਹੋਈਆਂ ਹਨ। ਇਸ ਲਈ ਅਕਾਲੀ ਵਰਕਰ ਟਰੈਕਟਰਾਂ ਰਾਹੀਂ ਜ਼ਮੀਨ ਪੱਧਰ ਕਰਨਗੇ ਤਾਂ ਜੋ ਇਹ ਦੁਬਾਰਾ ਖੇਤੀ ਯੋਗ ਬਣ ਸਕੇ। ਇਸ ਤੋਂ ਬਾਅਦ ਲੋੜਵੰਦ ਕਿਸਾਨਾਂ ਨੂੰ ਮੁਫ਼ਤ ਬੀਜ ਦਿੱਤੇ ਜਾਣਗੇ ਤਾਂ ਜੋ ਉਹ ਨਵੀਂ ਫਸਲ ਬੀਜ ਸਕਣ।
Advertisement
ਉਨ੍ਹਾਂ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਕੋਈ ਸਰਕਾਰੀ ਪ੍ਰਤੀਨਿਧੀ ਮੈਦਾਨ ਵਿੱਚ ਨਹੀਂ ਉਤਰੇ। ਇਸ ਮੌਕੇ ਕ੍ਰਿਸ਼ਨ ਪਾਲ ਸ਼ਰਮਾ, ਮਨਜੀਤ ਸਿੰਘ ਮਲਕਪੁਰ, ਗੁਰਬਿੰਦਰ ਸਿੰਘ ਹਸਨਪੁਰ, ਕੁਲਦੀਪ ਸ਼ਰਮਾ , ਤਰਨਬੀਰ ਪੂਨੀਆ, ਬ੍ਰਿਜੇਸ਼ ਰਾਣਾ, ਓਪੀ ਸ਼ਰਮਾ, ਪਰਵਿੰਦਰ ਸਿੰਘ ਔਜਲਾ , ਸੁਰਿੰਦਰ ਹਮਾਯੂੰਪੁਰ, ਪਰਮੀਤ ਸਿੰਘ, ਬਲਵਿੰਦਰ ਸਿੰਘ, ਆਲਮ ਸਿੰਘ ਅਤੇ ਵਰਿੰਦਰ ਸਿੰਘ ਰਾਣਾ ਹਾਜ਼ਰ ਸਨ।
Advertisement