ਸੰਪਰਕ ਸੜਕਾਂ ਦੀ ਮੁਰੰਮਤ ਲਈ ਸੰਘਰਸ਼ ਵਿੱਢਾਂਗੇ: ਗਿੱਲ
ਕਾਂਗਰਸ ਪਾਰਟੀ ਦੇ ਪੰਚਾਇਤੀ ਰਾਜ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਕਿਹਾ ਕਿ ਜੇ ਮੁਹਾਲੀ ਵਿਧਾਨ ਸਭਾ ਹਲਕੇ ਦੀਆਂ ਖਸਤਾ ਹਾਲ ਸੜਕਾਂ ਦੀ ਤੁਰੰਤ ਹਾਲਤ ਨਾ ਸੁਧਾਰੀ ਗਈ ਤਾਂ ਕਾਂਗਰਸ ਪਾਰਟੀ ਸੰਘਰਸ਼ ਵਿੱਢੇਗੀ। ਇੱਥੇ ਪੱਤਰਕਾਰਾਂ ਨਾਲ...
Advertisement
ਕਾਂਗਰਸ ਪਾਰਟੀ ਦੇ ਪੰਚਾਇਤੀ ਰਾਜ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਕਿਹਾ ਕਿ ਜੇ ਮੁਹਾਲੀ ਵਿਧਾਨ ਸਭਾ ਹਲਕੇ ਦੀਆਂ ਖਸਤਾ ਹਾਲ ਸੜਕਾਂ ਦੀ ਤੁਰੰਤ ਹਾਲਤ ਨਾ ਸੁਧਾਰੀ ਗਈ ਤਾਂ ਕਾਂਗਰਸ ਪਾਰਟੀ ਸੰਘਰਸ਼ ਵਿੱਢੇਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਹਾਲੀ ਦੀਆਂ ਸੜਕਾਂ ਉੱਤੇ ਪਿਛਲੇ ਸਾਢੇ ਤਿੰਨ ਸਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਪੈੱਚ ਵੀ ਨਹੀਂ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਤੋਂ ਪਿੰਡ ਕੰਬਾਲਾ-ਪਾਪੜੀ, ਫੇਜ਼ ਗਿਆਰਾਂ ਤੋਂ ਧਰਮਗੜ੍ਹ, ਪਿੰਡ ਕੁਰੜਾ ਤੋਂ ਕੁਰੜੀ-ਬੜੀ-ਏਅਰੋਸਿਟੀ, ਪਿੰਡ ਕੁਰੜਾ ਤੋਂ ਸੇਖਨਮਾਜਰਾ, ਪਿੰਡ ਕਰਾਲਾ ਤੋਂ ਸੇਖਨਮਾਜਰਾ ਕੁਰੜੀ, ਪਿੰਡ ਦੁਰਾਲੀ ਤੋਂ ਮੁਹਾਲੀ, ਲਾਂਡਰਾਂ ਤੋਂ ਬਨੂੜ ਕੌਮੀ ਮਾਰਗ ਸਮੇਤ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ।
Advertisement
Advertisement