ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੇਖਨਮਾਜਰਾ ਵਿੱਚ ਜੰਗਲੀ ਜਾਨਵਰ ਦੀ ਦਹਿਸ਼ਤ

ਪੱਤਰ ਪ੍ਰੇਰਕ ਬਨੂੜ, 5 ਅਕਤੂਬਰ ਨਜ਼ਦੀਕੀ ਪਿੰਡ ਸੇਖਨਮਾਜਰਾ ਵਿੱਚ ਗਾਵਾਂ ਦੇ ਇੱਕ ਫ਼ਾਰਮ ਹਾਊਸ ’ਤੇ ਬੀਤੇ ਦਿਨ ਕਿਸੇ ਜਾਨਵਰ ਵੱਲੋਂ ਦੋ ਛੋਟੇ ਵੱਛਿਆਂ ਨੂੰ ਖਾਣ ਮਗਰੋਂ ਸਬੰਧਤ ਖੇਤਰ ਵਿੱਚ ਜੰਗਲੀ ਜੀਵ ਵਿਭਾਗ ਨੇ ਪਿੰਜਰਾ ਲਗਾ ਦਿੱਤਾ ਹੈ। ਇਸ ਮਾਮਲੇ ਨੂੰ...
Advertisement

ਪੱਤਰ ਪ੍ਰੇਰਕ

ਬਨੂੜ, 5 ਅਕਤੂਬਰ

Advertisement

ਨਜ਼ਦੀਕੀ ਪਿੰਡ ਸੇਖਨਮਾਜਰਾ ਵਿੱਚ ਗਾਵਾਂ ਦੇ ਇੱਕ ਫ਼ਾਰਮ ਹਾਊਸ ’ਤੇ ਬੀਤੇ ਦਿਨ ਕਿਸੇ ਜਾਨਵਰ ਵੱਲੋਂ ਦੋ ਛੋਟੇ ਵੱਛਿਆਂ ਨੂੰ ਖਾਣ ਮਗਰੋਂ ਸਬੰਧਤ ਖੇਤਰ ਵਿੱਚ ਜੰਗਲੀ ਜੀਵ ਵਿਭਾਗ ਨੇ ਪਿੰਜਰਾ ਲਗਾ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸਬੰਧਤ ਖੇਤਰ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਕਈ ਵਿਅਕਤੀ ਇਸ ਘਟਨਾ ਨੂੰ ਖੂੰਖਾਰੂ ਕੁੱਤਿਆਂ ਦੀ ਕਾਰਵਾਈ ਦੱਸ ਰਹੇ ਹਨ ਜਦੋਂਕਿ ਕਈਆਂ ਦਾ ਕਹਿਣਾ ਕਿ ਸ਼ਾਇਦ ਇੱਥੇ ਤੇਂਦੂਆ ਹੋ ਸਕਦਾ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉੱਥੇ ਮਿਲੇ ਪੈਰਾਂ ਦੇ ਨਿਸ਼ਾਨ ਤੇਂਦੂਏ ਦੇ ਹਨ।

ਪੀੜਤ ਪਸ਼ੂ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਵਾਪਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਛਿਆਂ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਪਿੰਡ ਦੇ ਇੱਕ ਵਿਅਕਤੀ ਦੇ ਪਸ਼ੂਆਂ ਦੇ ਵਾੜੇ ਵਿਚ ਅਜਿਹਾ ਜਾਨਵਰ ਆ ਗਿਆ ਸੀ ਪਰ ਮਾਲਕਾਂ ਦੇ ਜਾਗਣ ਕਾਰਨ ਬਚਾਅ ਹੋ ਗਿਆ।

ਜੰਗਲੀ ਜੀਵ ਤੇ ਵਣ ਵਿਭਾਗ ਦੇ ਮੁਹਾਲੀ ਦੇ ਰੇਂਜ ਅਫ਼ਸਰ ਬਲਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਨੂੰ ਸੇਖਨਮਾਜਰਾ ਤੋਂ ਸ਼ਿਕਾਇਤ ਮਿਲੀ ਸੀ ਜਿਸ ਮਗਰੋਂ ਉਨ੍ਹਾਂ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਮੌਕੇ ’ਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਘਟਨਾ ਸਥਾਨ ਦੇ ਨੇੜੇ ਪਿੰਜਰਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਚੌਵੀ ਘੰਟੇ ਦੌਰਾਨ ਕਿਸੇ ਪਾਸਿਓਂ ਵੀ ਕਿਸੇ ਤਰ੍ਹਾਂ ਦੀ ਕਿਸੇ ਜਾਨਵਰ ਦੀ ਕੋਈ ਕਾਰਵਾਈ ਦੀ ਭਿਣਕ ਨਹੀਂ ਪਈ। ਉਨ੍ਹਾਂ ਕਿਹਾ ਕਿ ਅਗਲੇ ਚਾਰ-ਪੰਜ ਦਿਨ ਇਹ ਪਿੰਜਰਾ ਇੱਥੇ ਹੀ ਰਹੇਗਾ।

Advertisement
Show comments